ਲਿੱਟੇ ਨੇ ਬਣਾਈ ਸੀ ਕੋਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ: ਸਿਰੀਸੇਨਾ

ਕੋਲੰਬੋ – ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਦਾਅਵਾ ਕੀਤਾ ਹੈ ਕਿ ਲਿੱਟੇ ਨੇ 2009 ਵਿੱਚ ਚੇਨਈ ਜਾਂ ਕਿਸੇ ਜੰਗਲੀ ਸਥਾਨ ਤੋਂ ਹਵਾਈ ਜਹਾਜ਼ ਰਾਹੀਂ ਕੋਲੰਬੋ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਕਿ ਮਈ 2009 ਵਿੱਚ ਖਾਨਾਜੰਗੀ ਦੇ ਆਖ਼ਰੀ ਦੋ ਹਫ਼ਤਿਆਂ ਵਿੱਚ ਜਦੋਂ ਲਿਟੇ ਨੂੰ ਸਰਕਾਰੀ ਫੌਜਾਂ ਨੇ ਉਸ ਦੇ ਗੜ੍ਹ ਜਾਫ਼ਨਾ ਵਿੱਚ ਹਾਰ ਦਿੱਤੀ ਤਾਂ ਸਿਰੀਸੇਨਾ ਦੇਸ਼ ਦਾ ਕਾਰਜਕਾਰੀ ਰੱਖਿਿਆ ਮੰਤਰੀ ਸੀ। ਉਨ੍ਹਾਂ ਨੇ ਇਹ ਦਾਅਵਾ ਨਿਊਯਾਰਕ ਵਿੱਚ ਸ੍ਰੀਲੰਕਾ ਦੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਇੱਥੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਸ੍ਰੀਲੰਕਾ ਦੇ ਇੱਥੇ ਵਸਦੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਥਿਤੀ ਏਨੀ ਨਾਜ਼ੁਕ ਸੀ ਕਿ ਲਿਟੇ ਦੇ ਹਮਲੇ ਦੇ ਡਰ ਕਾਰਨ ਸਾਰੇ ਵੱਡੇ ਲੀਡਰ ਦੇਸ਼ ਛੱਡ ਕੇ ਭੱਜ ਗਏ ਸਨ। ਲਿਟੇ ਦੀ ਕਲੰਬੋ ਉੱਤੇ ਹਵਾਈ ਹਮਲੇ ਦੀ ਯੋਜਨਾ ਸੀ ਅਤੇ ਉਹ ਕਾਰਜਕਾਰੀ ਰੱਖਿਆ ਮੰਤਰੀ ਸਨ ਅਤੇ ਬਾਕੀ ਦੇ ਸਾਰੇ ਆਗੂ ਹਮਲੇ ਦੇ ਡਰ ਕਰਨ ਦੌੜ ਗਏ ਸਨ।

VIA PUNJAB