- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਧਿਆਣਾ ’ਚ ਡੋਲੀ ਵਾਲੀ ਕਾਰ ਕੰਬਾਇਨ ਨਾਲ ਟਕਰਾਈ -ਲਾੜੀ ਸਮੇਤ 4 ਦੀ ਮੌਤ, 3 ਜ਼ਖ਼ਮੀ
ਲੁਧਿਆਣਾ – ਲੁਧਿਆਣਾ ਦੇ ਢੰਡਾਰੀ ਕਲਾ ਨੇੜੇ ਸੋਮਵਾਰ ਤੜਕੇ ਡੋਲੀ ਵਾਲੀ ਕਾਰ ਕੰਬਾਇਨ ਨਾਲ ਜਾ ਟਕਰਾਈ ਹਾਦਸੇ ’ਚ ਕਾਰ ਸਵਾਰ ਲਾੜੀ ਸਮੇਤ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ 3 ਲੋਕ ਬੁਰੀ ਤਰ੍ਹਾਂ ਜਖਮੀ ਹੋ ਗਏ ਹਾਦਸਾ ਸਵੇਰੇ 7.30 ਵਜੇ ਦਾ ਦਸਿਆ ਜਾ ਰਿਹਾ ਹੈ ਬਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿਬਾ ਰੋਡ ਗੁਲਾਬੀ ਬਾਗ ਵਾਪਿਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ ’ਚ ਯਮੁਨਾ ਨਗਰ ਨਿਵਾਸੀ 22 ਸਾਲਾਂ ਲਾੜੀ ਹੀਨਾ 27 ਸਾਲਾਂ ਜਰੀਨ ਖਾਤੂਨ 30 ਸਾਲਾਂ ਹੁਸਨਾਬਾਨੋ ਡਰਾਈਵਰ 27 ਸਾਲਾਂ ਜਮਸ਼ੇਦ ਆਲਮ ਵਜੋਂ ਹੋਈ ਜਦ ਕਿ ਲਾੜਾ ਗੁਲਾਬੀ ਬਾਗ ਨਿਵਾਸੀ 25 ਸਾਲਾਂ ਅੰਜੁਮ ਅੰਸਾਰੀ ਦੀ ਹਾਲਤ ਹਸਪਤਾਲ ਗ਼ਭੀਰ ਬਣੀ ਹੋਈ ਹੈ ਪਤਾ ਚਲਿਆ ਹੈ ਕਿ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ,ਤਿੰਨ ਜ਼ਖਮੀਆਂ ਦੇ ਵਿਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਿਲ ਹੈ। ਚਸ਼ਦੀਦਾ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉਡ ਗਏ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਹੈ ਕਿ ਉਹ ਸਵੇਰੇ 5 ਵਜੇ ਬਾਰਾਤ ਲੈ ਕੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇਕਦਮ ਕੰਬਾਈਨ ਵਾਲੇ ਨੇ ਮੋੜ ਕਟ ਦਿਤਾ ਅਤੇ ਉਨ੍ਹਾਂ ਦੀ ਕਾਰ ਕੰਬਾਈਨ ਦੇ ਪਿਛੇ ਜਾ ਕੇ ਜਾ ਵਜੀ ਜਿਸ ਨਾਲ ਇਹ ਹਾਦਸਾ ਹੋ ਗਿਆ।


