- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁਧਿਆਣਾ ਸੈਂਟਰਲ ਜੇਲ ‘ਚ ਬੰਦੀਆਂ ਅਤੇ ਪੁਲਿਸ ਵਿਚਾਲੇ ਝੜਪ
ਇੱਕ ਕੈਦੀ ਦੀ ਮੌਤ 6 ਕੈਦੀ ਫਰਾਰ
ਲੁਧਿਆਣਾ – ਲੁਧਿਆਣਾ ਸੇੰਟ੍ਰਲ ਜੇਲ ਵਿਚ ਵੀਰਵਾਰ ਸਵੇਰੇ ਸਥਿਤੀ ਉਸ ਵੇਲੇ ਤਨਾਵਪੂਰਨ ਹੋ ਗਈ ਜਦੋਂ ਕੈਦੀ ਦੀ ਮੌਤ ਤੋਂ ਬਾਅਦ ਜੇਲ ਚ ਬੰਦੀ ਆਪਸ ਚ ਝਗੜ ਪਏ ਜਦੋ ਪੁਲਸ ਨੇ ਇਹਨਾਂ ਨੂੰ ਰੋਕਣਾ ਚਾਹਿਆ ਤਾਂ ਬੰਦਿਆਂ ਨੇ ਪੁਲਸ ਤੇ ਪਥਰਾਵ ਕਰਦੇ ਹੋਏ ਪੁਲਸ ਦਾ ਅਸਲਾ ਖੋਹ ਕੇ ਗੋਲੀਆਂ ਚਲਾ ਦਿਤੀਆਂ ਅਤੇ ਜੇਲ ਦੇ 3 ਵਾਹਨਾਂ ਅਤੇ 4 ਕਮਰਿਆਂ ਨੂੰ ਅੱਗ ਲੱਗਾ ਦਿਤੀ ਇਸ ਦੌਰਾਨ ਮੋਕੇ ਦਾ ਫਾਇਦਾ ਚੁਕਦੇ ਹੋਏ ਇਕ ਦਰਜਨ ਦੇ ਕਰੀਬ ਕੈਦੀ ਜੇਲ ਤੋ ਫਰਾਰ ਹੋ ਗਏ ਪਰੰਤੂ ਮੋਕੇ ਤੇ ਪਹੁੰਚੀ 4 ਜ਼ਿਲਿਆਂ ਦੀ ਭਾਰੀ ਪੁਲਿਸ ਫੋਰਸ ਨੇ ਘੇਰੇ ਬੰਦੀ ਕਰਕੇ ਗੋਲੀਆਂ ਚਲਾਈਆ ਅਤੇ ਆਂਸੂ ਗੈਸ ਛੱਡਦੇ ਹੋਏ 6 ਕੈਦੀਆਂ ਨੂੰ ਦਬੋਚ ਲਿਆ ਜਦ ਕਿ ਇਕ ਕੈਦੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਪਹਿਚਾਣ ਅਜੀਤ ਸਿੰਘ ਵਜੋਂ ਹੋਈ ਪੁਲਸ ਨੇ 5 ਘੰਟਿਆਂ ਦੀ ਮਸ਼ੱਕਤ। ਕੈਦੀਆਂ ਤੇ ਕਾਬੂ ਪਾ ਲਿਆ ਇਸ ਘਟਨਾ ਚ ਏ ਸੀ ਪੀ ਸਮੇਤ 5 ਪੁਲਸ ਕਰਮਚਾਰੀ ਅਤੇ 1 ਦਰਜਨ ਬੰਦੀ ਜਖਮੀ ਹੋ ਗਏ ਜਿਨ੍ਹਾਂ ਦੀ ਪਹਿਚਾਣ ਲੁਧਿਆਣਾ ਦੇ ਇੰਡਸਟਰੀ ਏਰੀਆ ਏ ਸੀ ਪੀ ਸ੍ਰੀ ਸੰਦੀਪ ਵਡੇਰਾ , ਵਾਰੰਟ ਅਫਸਰ ਕੁਲਦੀਪ ਸਿੰਘ ਪੀ ਸੀ ਆਰ ਮੁਲਾਜ਼ਮ ਸੁਰਿੰਦਰ ਸਿੰਘ , ਮੁਲਾਜ਼ਮ ਮੱਖਣ ਸਿੰਘ ,ਕੰਵਲਜੀਤ ਸਿੰਘ ਵਜੋਂ ਹੋਈ ਘਟਨਾ ਦੀ ਸੁਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ , ਏ ਡੀ ਜੀ ਪੀ ਜੇਲ ਰੋਹਿਤ ਚੌਧਰੀ ,ਆਈ ਜੀ ਜਲੰਧਰ ਜਸਕਰਨ ਸਿੰਘ ਡੀ ਸੀ ਪ੍ਰਦੀਪ ਅਗਰਵਾਲ , ਇਲਾਕਾ ਐਸ ਡੀ ਐਮ ਅਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡੀ ਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬੀਤੀ ਰਾਤ ਸੇੰਟ੍ਰਲ ਜੇਲ ਵਿਚ ਬੰਦ ਬੰਦੀ ਸੰਨੀ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਬਿਮਾਰੀ ਕਾਰਨ ਮੌਤ ਹੋ ਗਈ ਸੀ ਜਦੋਂ ਇਸ ਬਾਰੇ ਜੇਲ ਚ ਬੰਦ ਬੰਦੀਆਂ ਨੂੰ ਪਤਾ ਚੱਲਿਆ ਤਾਂ ਜੇਲ ਚ ਬੰਦੀਆਂ ਦੀ ਆਪਸ ਚ ਇਸ ਗੱਲ ਨੂੰ ਲੈ ਕੇ ਝੜਪ ਹੋ ਗਈ ਜਦੋਂ ਮੌਕੇ ਤੇ ਜੇਲ ਪੁਲਸ ਨੇ ਬੰਦੀਆਂ ਨੂੰ ਰੋਕਣਾ ਚਾਹਿਆ ਤਾਂ ਬੰਦੀਆਂ ਨੇ ਜੇਲ ਪੁਲਸ ਮੁਲਾਜ਼ਮਾਂ ਤੇ ਪਥਰਾ ਨਾਲ ਹਮਲਾ ਬੋਲ ਦਿੱਤਾ ਅਤੇ ਪੁਲਸ ਮੁਲਾਜਮਾਂ ਦਾ ਅਸਲਾ ਖੋਹ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ ਅਤੇ ਕੁਝ ਮੁਲਾਜ਼ਮ ਵੀ ਜਖਮੀ ਕਰ ਦਿਤੇ ਇਸ ਘਟਨਾ ਤੋ ਬਾਅਦ ਜੇਲ ਪ੍ਰਸ਼ਾਸਨ ਅਧਿਕਾਰਇਆ ਨੇ ਇਸ ਦੀ ਸੁਚਨਾ ਆਪਣੇ ਉਚ ਅਧਿਕਾਰਇਆ ਨੂੰ ਦਿਤੀ ਉਸ ਤੋ ਬਾਅਦ ਜ਼ਿਲਾਂ ਪੁਲਸ ਦੇ ਨਾਲ ਨਾਲ 2 ਜ਼ਿਲਿਆਂ ਦੀ ਪੁਲਸ ਜੇਲ ਚ ਪਹੁੰਚੀ ਤਦ ਤੱਕ ਜੇਲ ਚ ਬੰਦੀ ਉਗਰ ਹੋ ਚੁੱਕੇ ਸਨ ਉਹਨਾਂ ਜੇਲ ਚ ਪਏ ਸਿਲੈਂਡਰਾਂ ਨੂੰ ਅੱਗ ਲਗਾ ਕੇ ਡਿਪਟੀ ਸੁਪ੍ਰੀਡੇੰਟ ਇਕਬਾਲ ਸਿੰਘ ਦੀ ਬਲੈਰੋ ਗੱਡੀ 3 ਵਾਹਨਾਂ ਸਮੇਤ ਜੇਲ ਦੇ 4 ਕਮਰਿਆਂ ਨੂੰ ਅੱਗ ਲੱਗਾ ਦਿਤੀ ਮਾਮਲਾ ਗ਼ਭੀਰ ਹੋਣ ਤੇ ਉੱਚ ਅਧਿਕਾਰਇਆ ਨੇ 2 ਹੋਰ ਜ਼ਿਲਿਆਂ ਦੀ ਪੁਲਸ ਮੌਕੇ ਤੇ ਬੁਲਾ ਲਈ ਪਰੰਤੂ ਜੇਲ ਚ ਹਾਲਾਤ ਹੋਰ ਵਿਗੜੇ ਜਾ ਰਹੇ ਸਨ ਇਸ ਮੌਕੇ ਦਾ ਫਾਇਦਾ ਚੁਕਦੇ ਹੋਏ ਜੇਲ ਚ 12 ਦਰਜਨ ਕੈਦੀ ਫਰਾਰ ਹੋ ਗਏ ਪਰੰਤੂ ਭਾਰੀ ਪੁਲਸ ਫੋਰਸ ਨੇ ਘੇਰੇ ਬੰਦੀ ਕਰਦੇ ਹੋਏ ਗੋਲੀਆਂ ਚਲਾਉਂਦੇ ਹੋਏ ਬੰਦੀ ਕਰਮਜੀਤ ਸਮੇਤ 6 ਬੰਦੀਆਂ ਨੂੰ ਕਾਬੂ ਕਰ ਲਿਆ ਜਦ ਕਿ ਇਕ ਬੰਦੀ ਅਜੀਤ ਸਿੰਘ ਬਾਬਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦ ਕਿ 6 ਕੈਦੀ ਹਜੇ ਲਾਪਤਾ ਦਸੇ ਜਾ ਰਹੇ ਹਨ ਜਦ ਕਿ ਜੇਲ ਅਧਿਕਾਰੀ ਅਤੇ ਹੋਰ ਪੁਲਸ ਅਧਿਕਾਰੀ ਹਜੇ ਕੈਦੀਆ ਦੇ ਲਾਪਤਾ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ।


