- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
ਪੈਟਰੋਲ ਪੰਪ ਤੋਂ ਲੁਟੇ 51 ਹਜ਼ਾਰ ਵਿਚੋਂ 30 ਹਜ਼ਾਰ ਰੁਪਏ ਬਰਾਮਦ, 2 ਦੋਸ਼ੀ ਫਰਾਰ
ਫਿਰੋਜ਼ਪੁਰ – ਫਿਰੋਜ਼ਪੁਰ ਪੁਲਸ ਨੇ ਲੁਟ ਖੋਹ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਪੈਟਰੋਲ ਪੰਪ ਤੋਂ ਲੁਟੇ 30 ਹਜ਼ਾਰ ਰੁਪਏ ਬਰਾਮਦ ਹੋਏ ਹਨ। ਇਸ ਸਬੰਧੀ ਐਸ.ਪੀ.ਡੀ ਬਲਜੀਤ ਸਿੰਘ ਸਿਧੂ ਅਤੇ ਡੀ.ਐਸ.ਪੀ. ਜੀਰਾ ਨਰਿੰਦਰ ਸਿੰਘ ਨੇ ਦਸਿਆ ਕਿ ਬੀਤੇ ਦਿਨ ਦੁਪਹਿਰ 1 ਵਜੇ ਅਮਲੇਸ਼ ਮਿਸ਼ਰਾ ਪੁਤਰ ਰਾਮ ਕਿਸ਼ੋਰ ਮਿਸ਼ਰਾ ਵਾਸੀ ਅਰੋੜਾ ਐਚ.ਪੀ.ਸੀ.ਐਲ. ਪੈਟਰੋਲ ਪੰਪ ਪਿੰਡ ਸ਼ੇਖਵਾਂ ਤਲਵੰਡੀ ਭਾਈ ਰੋਡ ਥਾਣਾ ਸਦਰ ਜੀਰਾ ਜੋ ਪੈਟਰੋਲ ਪਾਉਣ ਵਾਲੀ ਮਸ਼ੀਨ ‘ਤੇ ਡਿਊਟੀ ਕਰ ਰਿਹਾ ਸੀ ਤਾਂ 4 ਨੌਜਵਾਨ ਮੋਟਰਸਾਇਕਲ ਨੰਬਰ ਪੀ.ਬੀ. 05 ਏ.ਡੀ. 9109 ‘ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵਲੋਂ 50 ਰੁਪਏ ਦਾ ਪੈਟਰੋਲ ਪੁਆਇਆ ਗਿਆ। ਜਦੋਂ ਅਮਲੇਸ਼ ਮਿਸ਼ਰਾ ਨੇ ਪੈਸਿਆਂ ਦੀ ਮੰਗ ਕੀਤੀ ਤਾਂ 3 ਨੌਜਵਾਨਾਂ ਵਲੋਂ ਮੋਟਰਸਾਇਕਲ ਤੋਂ ਉਤਰ ਕੇ ਅਮਲੇਸ਼ ਮਿਸ਼ਰਾ ਦੀ ਕੁਟਮਾਰ ਕਰਨੀ ਸ਼ੁਰੂ ਕਰ ਦਿਤੀ। ਉਸਦਾ ਸਾਥੀ ਪਵਨ ਕੁਮਾਰ ਤਿਵਾੜੀ ਵਾਸੀ ਬਸੀਏਆ ਤਹਿਸੀਲ ਕੁੰਡਾ ਜ਼ਿਲਾ ਪ੍ਰਤਾਪਗੜ ਛੁਡਾਉਣ ਲਈ ਆਇਆ ਤਾਂ ਉਸਦੀ ਵੀ ਕੁਟਮਾਰ ਕੀਤੀ ਗਈ। ਅਮਲੇਸ਼ ਮਿਸ਼ਰਾ ਦੇ ਗਲ ਵਿਚ ਪਾਏ ਬੈਗ ਜਿਸ ਵਿਚ ਸੇਲ ਦੇ 51 ਹਜ਼ਾਰ ਰੁਪਏ ਸਨ ਖੋਹ ਕੇ ਫਰਾਰ ਹੋ ਗਏ। ਪੈਟਰੋਲ ਪੰਪ ਦੇ ਮਾਲਕ ਨੂੰ ਫੋਨ ‘ਤੇ ਇਤਲਾਹ ਮਿਲਣ ‘ਤੇ ਉਸਨੇ ਅਮਲੇਸ਼ ਮਿਸ਼ਰਾ ਅਤੇ ਪਵਨ ਕੁਮਾਰ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਕਰਵਾਇਆ। ਮੁਦਈ ਨੇ ਦਿਤਾ ਬਿਆਨਾਂ ‘ਤੇ ਅਮਰਜੀਤ ਸਿੰਘ ਪੁਤਰ ਬਲਵੀਰ ਸਿੰਘ, ਅਰਸ਼ਪ੍ਰੀਤ ਸਿੰਘ ਪੁਤਰ ਸੁਖਚੈਨ ਸਿੰਘ ਵਾਸੀਆਨ ਮੁਹਲਾ ਗੋਗੋਆਣੀ ਸਿਟੀ ਜੀਰਾ, ਜਸ਼ਨਪ੍ਰੀਤ ਸਿੰਘ ਪੁਤਰ ਜਗਤਾਰ ਸਿੰਘ ਵਾਸੀ ਅਮਨ ਨਗਰ ਸਿਟੀ ਜੀਰਾ, ਗੁਰਦਾਸ ਸਿੰਘ ਪੁਤਰ ਨਾਮਲੂਮ ਵਾਸੀ ਮੁਹਲਾ ਜਟਾ ਸਿਟੀ ਜੀਰਾ ਵਿਰੁਧ ਥਾਣਾ ਸਦਰ ਜੀਰਾ ਵਿਚ ਮੁਕਦਮਾ ਦਰਜ ਕਰ ਲਿਆ ਹੈ। ਨਾਮਜ਼ਦ ਦੋਸ਼ੀਆਂ ਨੁੰ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਉਪਰੰਤ 4 ਨੌਜਵਾਨਾਂ ਵਿਚੋਂ 2 ਦੋਸ਼ੀ ਅਮਰਜੀਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਲੁਟ ਖੋਹ ਕੀਤੇ 51 ਹਜ਼ਾਰ ਰੁਪਏ ਵਿਚੋਂ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ ਬਾਕੀ ਰਹਿੰਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਦੁਆਰਾ ਗ੍ਰਿਫਤਾਰ ਕੀਤੇ ਦੋਸ਼ੀਆਂ ਕੋਲੋਂ ਬਰੀਕੀ ਨਾਲ ਪੁਛਗਿਛ ਕੀਤੀ ਜਾ ਰਹੀ ਹੈ।


