- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੈਂਗਰ ਨੇ ਭਾਰਤ ਦੀ ਹਮਲਾਵਰ ਸ਼ੈਲੀ ਦੀ ਪ੍ਰਸ਼ੰਸਾ ਕੀਤੀ
ਪਰਥ – ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਦਾ ਦੂਜੇ ਮੈਚ ਵਿਚ ਹਮਲਾਵਰ ਪਰ ਹੱਦ ਪਾਰ ਨਾ ਕਰਨ ਵਾਲਾ ਰਵਈਆ ਪਸੰਦ ਆਇਆ ਹੈ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਅਤੇ ਟਿਮ ਪੇਨ ਦੇ ਵਿਚਕਾਰ ਬਹਿਸ ਅਪਮਾਨਜਨਕ ਨਹੀਂ ਸਗੋਂ ਵਿਅੰਗਆਤਮਿਕ ਸੀ। ਜ਼ਿਕਰਯੋਗ ਹੈ ਕਿ ਕੋਹਲੀ ਅਤੇ ਟਿਮ ਪੇਨ ਨੂੰ ਮੈਚ ਦੌਰਾਨ ਕਈ ਮੌਕਿਆਂ ਉੱਤੇ ਭਿੜਦੇ ਦੇਖਿਆ ਗਿਆ ਅਤੇ ਇੱਕ ਸਮੇਂ ਤਾਂ ਉਹ ਇੱਕ ਦੂਜੇ ਦੇ ਬਿਲਕੁਲ ਕਰੀਬ ਪੁੱਜ ਗਏ ਸਨ। ਲੈਂਗਰ ਨੇ ‘ਫੌਕਸ ਕ੍ਰਿਕਟ’ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਬਹਿਸ ਸ਼ਾਨਦਾਰ ਲੱਗੀ ਹੈ। ਉਹ ਦੋਵੇਂ ਕਪਤਾਨ ਸਨ ਅਤੇ ਮੈਚ ਉੱਤੇ ਆਪਣਾ ਦਬਦਬਾ ਜਿਤਾਉਣ ਦਾ ਯਤਨ ਕਰ ਰਹੇ ਸਨ। ਉਨ੍ਹਾਂ ਨੂੰ ਦੋਵਾਂ ਦੇ ਵਰਤਾਅ ਵਿਚ ਇਕ ਦੂਜੇ ਦੇ ਅਪਮਾਨ ਵਾਲੀ ਸਰੀਰਕ ਭਾਸ਼ਾ ਦਾ ਕੋਈ ਅੰਸ਼ ਨਜ਼ਰ ਨਹੀਂ ਆਇਆ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਟੀਮ ਹਮਲਾਵਰ ਰਵਈਏ ਵਾਲੇ ਭਾਰਤ ਵਿਰੁੱਧ ਡਟੀ ਰਹੀ ਹੈ। ਉਨ੍ਹਾਂ ਕਿਹਾ,‘ ਇਮਾਨਦਾਰੀ ਨਾਲ ਦੱਸਾਂ ਤਾਂ ਤੀਜੇ ਦਿਨ ਦੀ ਖੇਡ ਦੇ ਅੰਤ ਵਿਚ ਸਭ ਕੁੱਝ ਕਾਫੀ ਭਾਵਨਾਤਮਿਕ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਭਾਰਤ ਕਾਫੀ ਹਮਲਾਵਰ ਸੀ। ਮੈਨੂੰ ਲੱਗਦਾ ਹੈ ਕਿ ਇਹ ਹੀ ਅਸਲ ਵਿਚ ਕ੍ਰਿਕਟ ਹੈ।’ ਉਨ੍ਹਾਂ ਕਿਹਾ ਕਿ ਸਾਨੂੰ ਸਿਰਫ ਆਪਣੇ ਹੁਨਰ ਦੇ ਸਿਰ ਉੱਤੇ ਡਟੇ ਰਹਿਣ ਦੀ ਜ਼ਰੂਰਤ ਸੀ ਅਤੇ ਉਮੀਦ ਕਰਦੇ ਹਾਂ ਕਿ ਇਸ ਟੈਸਟ ਮੈਚ ਵਿਚ ਅਸੀਂ ਅਜਿਹਾ ਕੀਤਾ।ਜਦੋਂ ਕੋਹਲੀ ਅਤੇ ਪੈਨ ਇਕ ਦੂਜੇ ਦੇ ਕਰੀਬ ਪੁੱਜ ਗਏ ਸਨ ਤਾਂ ਉਨ੍ਹਾਂ ਪਲਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਡੈਨਿਸ ਲਿਲੀ ਅਤੇ ਜਾਵੇਦ ਮੀਆਂਦਾਦ ਵਰਗੀਆਂ ਘਟਨਾਵਾਂ ਦੇ ਦਿਨ ਲੱਦ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਵਾਰ ਐਂਡਰੀਓ ਸਾਈਮੰਡਜ਼ ਨੇ ਮੈਦਾਨ ਵਿਚ ਦਾਖ਼ਲ ਹੋਏ ਇਕ ਖਿਡਾਰੀ ਨੂੰ ਟੱਕਰ ਮਾਰ ਦਿੱਤੀ ਸੀ ਪਰ ਮੌਜੂਦਾ ਮਾਹੌਲ ਵਿਚ ਏਨੇ ਸਾਰੇ ਕੈਮਰਿਆਂ ਵਿਚ ਇਸ ਤਰ੍ਹਾਂ ਦੀ ਘਟਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।


