ਲੋਕਤੰਤਰ ‘ਕਮਜ਼ੋਰ’ ਸੀ, ਰਾਖੀ ਕਰਨਾ ਅਮਰੀਕੀਆਂ ਦਾ ਫ਼ਰਜ਼ ਸੀ: ਬਾਇਡਨ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਟਰੰਪ ਦਾ ਦੋਸ਼ ਮੁਕਤ ਹੋਣਾ ਸਾਬਿਤ ਕਰਦਾ ਹੈ ਕਿ ਲੋਕਤੰਤਰ ਬਹੁਤ ‘ਕਮਜ਼ੋਰ’ ਸੀ ਤੇ ਹਰੇਕ ਅਮਰੀਕੀ ਦਾ ਫ਼ਰਜ਼ ਸੀ ਇਸ ਦੀ ਰੱਖਿਆ ਕਰਨਾ। ਬਾਇਡਨ ਨੇ ਕਿਹਾ ਕਿ ਸਾਨੂੰ ਹਮੇਸ਼ਾ ਚੌਕਸ ਰਹਿਣ ਦੀ ਲੋੜ ਹੈ। ਸੱਚ ਦੀ ਰਾਖੀ ਕਰਨਾ ਤੇ ਝੂਠ ਨੂੰ ਮਾਤ ਦੇਣਾ ਜ਼ਰੂਰੀ ਹੈ। ਬਾਇਡਨ ਨੇ ਨਾਲ ਹੀ ਕਿਹਾ ਕਿ 57 ਸੈਨੇਟਰ ਜਿਨ੍ਹਾਂ ਟਰੰਪ ਨੂੰ ਦੋਸ਼ੀ ਠਹਿਰਾਉਣ ਲਈ ਵੋਟ ਪਾਈ, ਉਨ੍ਹਾਂ ਵਿਚ ਸੱਤ ਰਿਪਬਲਿਕਨ ਵੀ ਹਨ।

VIA PUNJAB