ਲੋਕ ਨਿਰਮਾਣ ਵਿਭਾਗ ਦਫਤਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸੂਬਾ ਪੱਧਰ ‘ਤੇ ਲਗਾਏ ਜਾਣਗੇ ਫ਼ਲਾਂ ਵਾਲੇ ਬੂਟੇ: ਵਿਜੈ ਇੰਦਰ ਸਿੰਗਲਾ

ਚੰਡੀਗੜ – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵਲੋਂ ਸ੍ਰੀ ਗੁਰੂ ਨਾਨਕ ਦੇਣ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚਾ ਲੋਕ ਨਿਰਮਾਣ ਵਿਭਾਗ ਵਾਤਾਵਰਨ ਦੀ ਸੰਭਾਲ ਬਾਰੇ ਸੂਬਾ ਪੱਧਰੀ ਮਿਸ਼ਨ ਨੂੰ ਪ੍ਰਫੁਲੱਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਭੇਂਟ ਕਰਨ ਲਈ ਫ਼ਲਾਂ ਵਾਲੇ ਬੂਟੇ ਲਗਾਉਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਦੇ ਹਰ ਦਫਤਰ ਜਿਵੇਂ ਮੁਖ ਦਫਤਰ, ਉਪ-ਮੰਡਲ, ਮੰਡਲ ਅਤੇ ਸਰਕਲ ਪੱਧਰ ਦੇ ਦਫਤਰਾਂ, ਸਟੋਰ ਅਤੇ ਵਰਕਸ਼ਾਪਾਂ ਦੇ ਪੱਧਰ ਤੇ ਬੂਟੇ ਲਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਬੰਧੀ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸਰਕਾਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਬੂਟੇ ਲਗਾਉਣ ਦੀ ਇਸ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਲ ਹੀ ਇਹਨਾਂ ਬੂਟਿਆਂ ਦੀ ਰਾਖੀ ਲਈ ਟ੍ਰੀ ਗਾਰਡ ਲਗਾਏ ਜਾਣਗੇ।ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਮੰਤਰੀ ਵਲੋਂ ਪਟਿਆਲਾ ਵਿਚ ਵਿਭਾਗ ਦੀ ਕੁਆਲਿਟੀ ਕੰਟਰੋਲ ਲੈਬ ਵਿਖੇ ਬੂਟੇ ਲਾਉਣ ਦੀ ਇਸ ਮੁਹਿੰਮ ਅਧੀਨ ਨਿੱਜੀ ਤੌਰ ਤੇ ਬੂਟੇ ਲਗਾਏ ਜਾਣਗੇ।

VIA PUNJAB