ਹਰਿਆਣਾ ਵਿਚ ਪੈਟ੍ਰੋਲ ਪੰਪਾਂ, ਸੀ.ਐਨ.ਜੀ. ਅਤੇ ਪਾਇਪਡ ਨੈਚੂਰਲ ਗੈਸ ਦੇ ਸਟੇਸ਼ਨਾਂ ਦੀ ਵੰਡ ਈ-ਟੈਂਡਰ ਰਾਹੀਂ ਕੀਤੀ ਜਾਵੇਗੀ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਵਿਚ ਪੈਟ੍ਰੋਲ ਪੰਪਾਂ, ਸੀ.ਐਨ.ਜੀ. ਅਤੇ ਪਾਇਪਡ ਨੈਚੂਰਲ ਗੈਸ (ਪੀ.ਐਨ.ਜੀ.) ਸਟੇਸ਼ਨ ਥਾਂਵਾਂ ਦੀ ਵੰਡ ਵਿਚ ਹੋਰ ਵੱਧ ਪਾਰਦਰਸ਼ਤਾ ਯਕੀਨੀ ਕਰਨ ਲਈ ਰਾਜ ਸਰਕਾਰ ਨੇ ਇੰਨਾਂ ਥਾਂਵਾਂ ਦੀ ਵੰਡ ਈ-ਟੈਂਡਰ ਰਾਹੀਂ ਕਰਨ ਦਾ ਫੈਸਲਾ ਕੀਤਾ ਹੈ| ਇਸ ਈ-ਟੈਂਡਰ ਵਿਚ ਸਿਰਫ ਸ਼ਹਿਰ ਲਈ ਐਥੋਰਾਇਜਡ ਆਇਲ ਮਾਰਕੀਟਿੰਗ ਕੰਪਨੀਆਂ, ਸੀ.ਐਨ.ਜੀ. ਅਤੇ ਪੀ.ਐਨ.ਜੀ. ਵੰਡ ਕੰਪਨੀਆਂ ਹੀ ਹਿੱਸਾ ਲੈਣ ਦੀ ਪਾਤਰ ਹੋਵੇਗੀ|ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ, ਅੱਜ ਇੱਥੇ ਹੋਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 116ਵੀਂ ਮੀਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ| ਸਾਲ 2018-19 ਲਈ ਅਥਾਰਿਟੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ 15,334 ਕਰੋੜ ਰੁਪਏ ਤੋਂ ਵੱਧ ਦੇ ਬਜਟ ਅਨੁਮਾਨਾਂ ਨੂੰ ਵੀ ਪ੍ਰਵਾਨਗੀ ਦਿੱਤੀ|ਮੀਟਿੰਗ ਵਿਚ ਦਸਿਆ ਗਿਆ ਕਿ ਇੰਨਾਂ ਥਾਂਵਾਂ ਨੂੰ ਫਿਲਿੰਗ ਕਮ ਚਾਰਜਿੰਗ ਸਟੇਸ਼ਨ ਵੱਜੋਂ ਨਾਮਜਦ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਐਲਾਟੀ ਵੱਲੋਂ ਇੰਨਾਂ ਦੀ ਵਰਤੋਂ ਸੀ.ਐਨ.ਜੀ., ਪੈਟ੍ਰੋਲ ਜਾਂ ਡੀਜਲ ਪੰਪ ਜਾਂ ਵਾਹਨਾਂ ਆਦਿ ਦੀ ਬੈਟਰ ਚਾਰਜਿੰਗ ਸਟੇਸ਼ਨ ਵਰਗ ਸਬੰਧਤ ਕੰਮਾਂ ਲਈ ਕੀਤਾ ਜਾ ਸਕਦਾ ਹੈ| ਐਲਾਟੀ ਇੰਨਾਂ ਥਾਂਵਾਂ ਦੀ ਵਰਤੋਂ ਸਾਰੀਆਂ ਲਈ ਜਾਂ ਕਿਸੇ ਇਕ ਮੰਤਵ ਲਈ ਕਰ ਸਕਦੇ ਹਨ|ਇਹ ਦਸਿਆ ਗਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੇ ਮੰਡੀ ਟਾਊਨਸ਼ਿਪ ਦੇ ਨਾਲ-ਨਾਲ ਐਚ.ਐਸ.ਵੀ.ਪੀ. ਦੀ ਸ਼ਹਿਰੀ ਸੰਪਦਾ ਦੇ ਉਨਾਂ ਐਲਾਟੀਆਂ ਨੂੰ ਜਿੰਨਾਂ ਨੇ ਨਿਰਮਾਣ ਕੰਮ ਪੂਰਾ ਕਰ ਲਿਆ ਹੈ, ਪਰ ਜਾਇਜ ਆਕੁਪੇਸ਼ਨ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰੋਫੋਰਮੇ ‘ਤੇ ਬਿਨੈ ਨਹੀਂ ਕੀਤਾ ਹੈ, ਨੂੰ ਰਾਹਤ ਪ੍ਰਦਾਨ ਕਰਨ ਲਈ ਨੀਤੀ ਨੂੰ 31 ਮਾਰਚ, 20189 ਤਕ ਵੱਧਾ ਦਿੱਤਾ ਹੈ| ਅਜਿਹੇ ਐਲਾਟੀ ਭਵਨ ਨਿਰਮਾਣ ਦੇ ਪੱਖ ਵਿਚ ਪੂਰਾ ਦਸਤਾਵੇਜ ਪ੍ਰਮਾਣ ਦੇ ਨਾਲ ਆਕੁਪੇਸ਼ਨ ਪ੍ਰਮਾਣ ਪੱਤਰ ਜਾਰੀ ਕਰਨ ਲਈ ਬਿਨੈ ਕਰ ਸਕਦੇ ਹਨ|ਮੀਟਿੰਗ ਵਿਚ ਦਸਿਆ ਗਿਆ ਕਿ ਐਚ.ਐਸ.ਵੀ.ਪੀ. ਮਾਰਕੀਟ ਵਿਚ ਇਕ ਮੰਜਿਲਾ ਬੂਥਾਂ ਅਤੇ ਸੇਵਾ ਬੂਥ ‘ਤੇ ਪਹਿਲੀ ਮੰਜਿਲ ਦੇ ਨਿਰਮਾਣ ਦੀ ਇਜਾਜਤ ਦਿੱਤੀ ਗਈ ਹੈ| ਇਕ ਮੰਜਿਲਾ ਦੁਕਾਨਾਂ ਦੀ ਪਹਿਲੀ ਮੰਜਿਲ ਦੀ ਵਰਤੋਂ ਸਿਰਫ ਭੰਡਾਰ ਲਈ ਕੀਤਾ ਜਾਵੇ ਅਤੇ ਇਹ ਯੋਜਨਾ ਆਰਕੀਟੈਕਚਰਲ ਕੰਟ੍ਰੋਲ ਵਿਚ ਆਉਣ ਵਾਲੇ 2.75%8.25 ਮੀਟਰ ਅਤੇ ਇਸ ਤੋਂ ਵੱਧ ਆਕਾਰ ਦੀ ਸਾਰੇ ਐਲਾਟ ਇਕ ਮੰਜਿਲਾ ਦੁਕਾਨਾਂ ਲਈ ਲਾਗੂ ਹੋਵੇਗੀ|ਇਹ ਵੀ ਦਸਿਆ ਗਿਆ ਕਿ ਸੂਬੇ ਦੀ ਵੱਖ-ਵੱਖ ਸ਼ਹਿਰੀ ਸੰਪਦਾਵਾਂ ਵਿਚ ਕਿਸੇ ਕਾਰਣ ਖਾਲੀ ਰਹੇ ਥਾਂਵਾਂ ਨੂੰ ਸਬੰਧਤ ਸੈਕਟਰਾਂ ਵਿਚ ਕੋਰਨਰ ਦੇ ਐਲਾਟੀਆਂ ਨੂੰ ਉਨਾਂ ਦੇ ਬੇਨਤੀ ‘ਤੇ ਮੌਜ਼ੂਦਾ ਰਾਖਵੀਂ ਕੀਮਤ ਦੇ 50 ਫੀਸਦੀ ਮੁੱਲ ‘ਤੇ ਵੰਡ ਕਰਨ ‘ਤੇ ਵਿਚਾਰ ਕੀਤਾ ਜਾਵੇਗਾ| ਅਜਿਹੇ ਥਾਂਵਾਂ ਨੂੰ ਵੰਡ ਕਰਨ ਲਈ ਮੁੱਖ ਪ੍ਰਸ਼ਾਸਕ, ਐਚ.ਐਸ.ਵੀ.ਪੀ. ਸੱਮਰਥ ਅਥਾਰਿਟੀ ਹੋਵੇਗਾ ਅਤੇ ਇੰਨਾਂ ਨੂੰ ਖੁਲੀ ਥਾਂਵਾਂ ਦੀ ਵਰਤੋਂ ਲਾਨ, ਕਿਚਨ ਅਤੇ ਗਾਰਡਨ ਵਰਗੇ ਕੰਮਾਂ ਲਈ ਕੀਤਾ ਜਾਵੇਗਾ| ਇਸ ਤੋਂ ਇਲਾਵਾ, ਐਲਾਟੀ ਨੂੰ ਦਾਖਲੇ ਲਈ ਗੇਟ ਨਾਲ ਚਾਰ ਦਿਵਾਰੀ ਚਾਰ ਫੁੱਟ ਤੋਂ ਵੱਧ ਉੱਚਹੀ ਬਣਾਉਣ ਦੀ ਇਜਾਜਤ ਨਹੀਂ ਹੋਵੇਗੀ|ਮੀਟਿਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀਂ.ਕੇ. ਦਾਸ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

VIA PUNJAB