- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲੋਕ ਸਭਾ ਚ 27 ਦਸੰਬਰ ਨੂੰ ਹੋਵੇਗੀ ਤਿੰਨ ਤਲਾਕ ਬਿੱਲ ਤੇ ਚਰਚਾ
ਨਵੀਂ ਦਿੱਲੀ – ਮੁਸਲਿਮ ਸਮਾਜ ‘ਚ ਇਕ ਵਾਰ ‘ਚ ਤਿੰਨ ਤਲਾਕ (ਤਲਾਕ-ਏ-ਬਿਧਤ) ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਲਿਆਂਦਾ ਗਿਆ ‘ਮੁਸਲਿਮ ਔਰਤ’ (ਵਿਆਹ ਅਧਿਕਾਰ ਸੁਰੱਖਿਆ) ਬਿੱਲ’ ‘ਤੇ 27 ਦਸੰਬਰ ਨੂੰ ਲੋਕਸਭਾ ‘ਚ ਚਰਚਾ ਹੋਵੇਗੀ ਅਤੇ ਪਾਸ ਕਰਵਾਇਆ ਜਾਵੇਗਾ। ਵਿਧਾਨ ਏਜੰਡੇ ਦੇ ਤਹਿਤ ਇਸ ਬਿੱਲ ‘ਤੇ ਵੀਰਵਾਰ ਨੂੰ ਚਰਚਾ ਹੋਣੀ ਸੀ ਪਰ ਸਦਨ ‘ਚ ਕਾਂਗਰਸ ਦੇ ਨੇਤਾ ਮਲਿਕਾ ਅਰਜੁਨ ਖੜਗੇ ਦੇ ਕਹਿਣ ‘ਤੇ ਸਦਨ ‘ਚ ਸਪੀਕਰ ਸੁਮਿੱਤਰਾ ਮਹਾਜਨ ਨੇ ਇਸ ਨੂੰ 27 ਦਸੰਬਰ ਦੇ ਏਜੰਡੇ ‘ਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ। ਖੜਗੇ ਨੇ ਕਿਹਾ,”ਮੈ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਇਸ ‘ਤੇ 27 ਦਸੰਬਰ ਨੂੰ ਚਰਚਾ ਹੋਵੇ, ਜਿਸ ‘ਚ ਅਸੀਂ ਸਾਰੇ ਭਾਗ ਲਵਾਂਗੇ। ਇਸ ‘ਤੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇਕ ਮਹੱਤਵਪੂਰਨ ਬਿੱਲ ਹੈ।” ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਮੁੱਦਾ ਰੱਖਾਂਗੇ ਅਤੇ ਸਰਕਾਰ ਆਪਣਾ ਪੱਖ ਰੱਖੇਗੀ। ਸਰਕਾਰ ਨੂੰ ਆਪਣੇ ਤਰੀਕੇ ਨਾਲ ਜਾਣਨਾ ਹੈ, ਪਰ ਅਸੀਂ ਆਪਣਾ ਮੁੱਦਾ ਜਰੂਰ ਰੱਖਾਂਗੇ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਕਿਹਾ ਹੈ ਕਿ ਖੜਗੇ ਸੀਨੀਅਰ ਮੈਂਬਰ ਹਨ ਅਤੇ ਉਨ੍ਹਾਂ ਗੱਲ ‘ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ ਪਰ ਅਸੀਂ ਇਹ ਵੀ ਵਿਸ਼ਵਾਸ਼ ਚਾਹੁੰਦੇ ਹਾਂ ਕਿ ਇਸ ਬਿੱਲ ‘ਤੇ ਸ਼ਾਂਤੀ ਨਾਲ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਇਸ ‘ਤੇ ਦੇਸ਼ ਹੀ ਨਹੀਂ, ਪੂਰੀ ਦੁਨੀਆ ਦੀ ਨਜ਼ਰ ਹੈ। ਸੁਮਿੱਤਰਾ ਮਹਾਜਨ ਨੇ ਇਸ ਬਿੱਲ ਨੂੰ 27 ਦਸੰਬਰ ਦੇ ਏਜੰਡੇ ‘ਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਇਕ ਬਾਰ ‘ਚ ਤਿੰਨ ਤਲਾਕ ਨੂੰ ‘ਅਸੰਵਿਧਾਨਿਕ ਅਤੇ ਗੈਰਕਾਨੂੰਨੀ” ਦੱਸਿਆ ਸੀ। ਕ੍ਰਿਸਮਿਸ ਦੇ ਕਾਰਨ ਰਾਜ ਸਭਾ ‘ਚ 24 ਤੋਂ 26 ਦਸੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਸਮਝਿਆ ਜਾਂਦਾ ਹੈ ਕਿ ਲੋਕ ਸਭਾ ‘ਚ ਇਸ ਦੌਰਾਨ ਛੁੱਟੀ ਰਹੇਗੀ।


