ਲੋਕ ਸਭਾ ਦੀ ਚੋਣ ਨਹੀਂ ਲੜਾਂਗੀ : ਸੁਸ਼ਮਾ ਸਵਰਾਜ

ਨਵੀਂ ਦਿਲੀ – ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 2019 ਲੋਕਸਭਾ ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਦਿਤਾ ਹੈ। ਇੰਦੌਰ ’ਚ ਮੀਡੀਆ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਸਿਹਤ ਕਾਰਨਾਂ ਦੇ ਚਲਦਿਆਂ ਉਹ ਚੋਣਾਂ ਨਹੀਂ ਲੜੇਗੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਨੂੰ ਇਸ ਸਬੰਧੀ ਆਪਣੇ ਇਰਾਦਿਆਂ ਬਾਰੇ ਦਸ ਦਿਤਾ ਹੈ। ਸੁਸ਼ਮਾ ਸਵਰਾਜ ਇਸ ਸਮੇਂ ਮਧ ਪ੍ਰਦੇਸ਼ ’ਚ ਹੈ। ਉਹ ਵਿਧਾਨ ਸਭਾ ਦੇ ਮਦੇਨਜ਼ਰ ਬੀ. ਜੇ. ਪੀ. ਦੀ ਪ੍ਰਚਾਰ ਮੁਹਿੰਮ ’ਚ ਹੈ। ਇਸੇ ਆਦੇਸ਼ ’ਚ ਉਹ ਮੰਗਲਵਾਰ ਨੂੰ ਇੰਦੌਰ ਪਹੁੰਚੀ, ਜਿਥੇ ਉਨ੍ਹਾਂ ਨੇ ਇਹ ਬਿਆਨ ਦਿਤਾ ਹੈ। ਰਿਪੋਰਟ ਅਨੁਸਾਰ ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਦਸ ਦਿਤਾ ਹੈ।

VIA PUNJAB