- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੀ.ਬੀ.ਆਈ. ਚੀਫ਼ ਵੱਲੋਂ ਸੁਪਰੀਮ ਕੋਰਟ ਨੂੰ ਦਿੱਤੇ ਬਿਆਨ ਲੀਕ, ਚੀਫ਼ ਜਸਟਿਸ ਵੱਲੋਂ ਝਾੜ
ਨਵੀਂ ਦਿੱਲੀ – ਰਿਸ਼ਵਤਖੋਰੀ ਵਿਵਾਦ ਵਿਚ ਸੀ.ਬੀ.ਆਈ. ਮੁਖੀ ਆਲੋਕ ਵਰਮਾ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਜਵਾਬ ਦੇ ਲੀਕ ਹੋ ਜਾਣ ’ਤੇ ਅਦਾਲਤ ਨੇ ਕਾਫ਼ੀ ਨਾਰਾਜ਼ਗੀ ਜਤਾਈ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਤੁਹਾਡੇ ਵਿਚੋਂ ਕੋਈ ਵੀ ਸੁਣਵਾਈ ਦੇ ਲਾਇਕ ਹੈ। ਦਰਅਸਲ, ਸੀ.ਬੀ.ਆਈ. ਚੀਫ਼ ਨੇ ਸੀ.ਵੀ.ਸੀ. ਦੀ ਜਾਂਚ ਰਿਪੋਰਟ ਵਿਚ ਸੋਮਵਾਰ ਨੂੰ ਆਪਣਾ ਜਵਾਬ ਦਾਖ਼ਲ ਕੀਤਾ ਸੀ। ਸੀਲਬੰਦ ਲਿਫ਼ਾਫੇ ਵਿਚ ਹੋਣ ਦੇ ਬਾਵਜੂਦ ਕੁਝ ਮੀਡੀਆ ਰਿਪੋਰਟਾਂ ਵਿਚ ਲੀਕ ਹੋਏ ਦਸਤਾਵੇਜ਼ ਦੇ ਆਧਾਰ ’ਤੇ ਖ਼ਬਰਾਂ ਆਈਆਂ ਸਨ। ਚੀਫ਼ ਜਸਟਿਸ ਰੰਜਨ ਗੋਗਈ, ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਕੇ.ਐਮ. ਜੋਸੇਫ ਦੇ ਬੈਂਚ ਨੇ ਆਲੋਕ ਵਰਮਾ ਵਲੋਂ ਪੇਸ਼ ਹੋਏ ਵਕੀਲ ਫਲੀ ਐਸ. ਨਰੀਮਨ ਨੂੰ ਇਕ ਨਿਊਜ਼ ਪੋਰਟਲ ਦੀ ਉਹ ਖ਼ਬਰ ਦਸੀ ਜਿਸ ਵਿਚ ਸੀ.ਬੀ.ਆਈ. ਚੀਫ਼ ਦੇ ਜਵਾਬ ਦਾ ਜ਼ਿਕਰ ਸੀ। ਨਰੀਮਨ ਨੇ ਮੀਡੀਆ ਰਿਪੋਰਟ ਦੇਖ ਕੇ ਕਿਹਾ ਕਿ ਉਹ ਹੈਰਾਨ ਹਨ ਕਿ ਜਵਾਬ ਕਿੰਝ ਲੀਕ ਹੋ ਗਿਆ। ਉਨ੍ਹਾਂ ਬੈਂਚ ਤੋਂ ਮੰਗ ਕੀਤੀ ਕਿ ਪੋਰਟਲ ਦੇ ਪਤਰਕਾਰਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ।


