- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਨ ਮੈਨ ਸ਼ੋਅ ਦੇ ਖ਼ਿਲਾਫ਼ ਹਾਂ: ਸ਼ਤਰੂਘਨ
ਤਿਰੂਵਨੰਤਪੁਰਮ – ਭਾਜਪਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ‘ਵਨ ਮੈਨ ਸ਼ੋਅ’ ਅਤੇ ‘ਟੂ ਮੈੱਨ ਆਰਮੀ’ ਦੇ ਨਿੱਜੀ ਤੌਰ ਉੱਤੇ ਖਿਲਾਫ਼ ਹਨ। ਉਨ੍ਹਾਂ ਕਿਹਾ,‘ਇੱਕ ਪਾਰਟੀ ਕਿਸੇ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ ਪਰ ਇੱਕ ਦੇਸ਼ ਪਾਰਟੀ ਨਾਲੋਂ ਵੱਡਾ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਇਸ ਲਈ, ਮੈਂ ਜੋ ਵੀ ਕਿਹਾ ਅਤੇ ਕੀਤਾ, ਉਹ ਕੌਮੀ ਹਿੱਤ ਵਿਚ ਸੀ, ਨਿੱਜੀ ਹਿੱਤ ਲਈ ਬਿਲਕੁਲ ਵੀ ਨਹੀਂ। ਸ੍ਰੀ ਸਿਨਹਾ ਇੱਥੇ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਵੱਲੋਂ ਲਿਖੀ ਪੁਸਤਕ ‘ਦਿ ਪੈਰਾਡੌਕਸੀਕਲ ਪ੍ਰਾਈਮ ਮਿਨਿਸਟਰ, ਨਰਿੰਦਰ ਮੋਦੀ ਐਂਡ ਹਿਜ਼ ਇੰਡੀਆ’ ਦੇ ਰਿਲੀਜ਼ ਹੋਣ ਮੌਕੇ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਵਾਅਦਿਆਂ ਤੇ ਜੁਮਲਿਆਂ ਦੀ ਬਜਾਇ ਨੌਕਰੀਆਂ ਅਤੇ ਚੰਗੀਆਂ ਸਹੂਲਤਾਂ ਦੀ ਲੋੜ ਹੈ।


