ਗਹਿਲੋਤ ਕੈਬਨਿਟ ਰਾਜਸਥਾਨ ਮੰਤਰੀਮੰਡਲ ਦੇ 23 ਮੰਤਰੀਆਂ ਨੇ ਚੁੱਕੀ ਸਹੁੰ

ਜੈਪੁਰ – ਰਾਜਸਥਾਨ ਵਿਚ ਅੱਜ ਅਸ਼ੋਕ ਗਹਿਲੋਤ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਹੋ ਗਿਆ ਹੈ| ਰਾਜਭਵਨ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ 23 ਮੰਤਰੀਆਂ ਨੇ ਸਹੁੰ ਚੁੱਕੀ| ਇਨ੍ਹਾਂ ਵਿੱਚ 13 ਕੈਬਨਿਟ ਅਤੇ 10 ਰਾਜ ਮੰਤਰੀ ਬਣਾਏ ਗਏ ਹਨ| ਰਾਜਪਾਲ ਕਲਿਆਣ ਸਿੰਘ ਨੇ ਸਾਰੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ| ਗਠਜੋੜ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਲੋਕ ਦਲ ਤੋਂ ਜਿੱਤੇ ਭਰਤਪੁਰ ਦੇ ਵਿਧਾਇਕ ਸੁਭਾਸ਼ ਗਰਗ ਨੂੰ ਵੀ ਮੰਤਰੀ ਬਣਾਇਆ ਗਿਆ| ਜਿਕਰਯੋਗ ਹੈ ਕਿ ਬੀਤੀ 17 ਦਸੰਬਰ ਨੂੰ ਜੈਪੁਰ ਦੇ ਅਲਬਰਟ ਹਾਲ ਵਿੱਚ ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਸਚਿਨ ਪਾਇਲਟ ਨੇ ਉੱਪ-ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕੀ ਸੀ| ਕੈਬਨਿਟ ਵਿੱਚ ਸਹੁੰ ਚੁੱਕਣ ਵਾਲੇ ਮੰਤਰੀਆਂ ਵਿੱਚ ਬੀਡੀ ਕੱਲਾ, ਸ਼ਾਂਤੀ ਧਾਰੀਵਾਲ, ਪਰਸਾਦੀ ਲਾਲ ਮੀਣਾ, ਮਾਸਟਰ ਭੰਵਰਲਾਲ ਮੇਘਵਾਲ, ਲਾਲਚੰਦ ਕਟਾਰੀਆ, ਡਾ. ਰਘੂ ਸ਼ਰਮਾ, ਪ੍ਰਮੋਦ ਜੈਨ ਭਾਯਾ, ਵਿਸ਼ਵੇਂਦਰ ਸਿੰਘ, ਹਰੀਸ਼ ਚੌਧਰੀ, ਰਮੇਸ਼ ਚੰਦ ਮੀਣਾ, ਉਦੈਲਾਲ ਆਂਜਨਾ, ਪ੍ਰਤਾਪ ਸਿੰਘ ਖਾਚਰਿਆਵਾਸ, ਸਾਲੇਹ ਮੁਹੰਮਦ ਅਤੇ ਗੋਵਿੰਦ ਸਿੰਘ ਡੋਟਾਸਰਾ ਸ਼ਾਮਲ ਹਨ| ਇਸ ਤੋਂ ਇਲਾਵਾ ਮਮਤਾ ਭੂਪੇਸ਼, ਅਰਜੁਨ ਸਿੰਘ ਬਾਮਨੀਆ, ਭੰਵਰ ਸਿੰਘ ਭਾਟੀ, ਸੁਖਰਾਮ ਵਿਸ਼ਨੋਈ, ਅਸ਼ੋਕ ਚਾਂਦਨਾ, ਟੀਕਾਰਾਮ ਜੋਲੀ, ਭਜਨਲਾਲ ਜਾਟਵ, ਰਾਜਿੰਦਰ ਸਿੰਘ ਯਾਦਵ ਅਤੇ ਆਰ. ਐਲ. ਡੀ. ਦੇ ਸੁਭਾਸ਼ ਗਰਮ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ|

VIA PUNJAB