ਵਾਈਟ ਹਾਊਸ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਭਾਰਤੀ ਦੀ ਹੋਈ ਮੌਤ

ਵਾਸ਼ਿੰਗਟਨ – ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਕਥਿਤ ਤੌਰ ‘ਤੇ ਖੁਦ ਨੂੰ ਅੱਗ ਲਗਾ ਲਈ। ਵਾਈਟ ਹਾਈਸ ਦੇ ਨੇੜੇ ਮੈਰੀਲੈਂਟ ‘ਚ ਬੇਥੇਸਡਾ ਦੇ 52 ਏਕੜ ‘ਚ ਫੈਲੇ ਜਨਤਕ ਪਾਰਕ ਐਲਿਪਸ ‘ਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਗਾ ਲਈ ਤੇ ਬਾਅਦ ‘ਚ ਉਸ ਦੀ ਮੌਤ ਹੋ ਗਈ। ਯੂਨਾਈਟਡ ਸਟੇਟਸ ਪਾਰਕ ਪੁਲਸ ਨੇ ਇਕ ਬਿਆਨ ‘ਚ ਕਿਹਾ ਅੱਗ ਬੁਝਣ ਤੋਂ ਬਾਅਦ ਗੁਪਤਾ ਨੂੰ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਵੀਰਵਾਰ ਦੀ ਸਵੇਰੇ ਉਸ ਦੀ ਮੌਤ ਹੋ ਗਈ। ਅਮਰੀਕੀ ਖੁਫੀਆ ਸੇਵਾ ਵਲੋਂ ਜਾਰੀ ਟਵੀਟ ਮੁਤਾਬਕ ਦੁਪਹਿਰੇ 12:20 ਮਿੰਟ ‘ਤੇ ਗੁਪਤਾ ਨੇ 15ਵੇਂ ਤੇ ਕਾਂਸੀਟਿਊਸ਼ਨ ਐਵੇਨਿਊ ਦੇ ਨੇੜੇ ਐਲਿਪਸੀ ‘ਚ ਖੁਦ ਨੂੰ ਅੱਗ ਲਗਾ ਲਈ। ਖੁਫੀਆ ਸੇਵਾ ਦੇ ਅਧਿਕਾਰੀ ਮੌਕੇ ‘ਤੇ ਹਨ ਤੇ ਸ਼ੁਰੂਆਤੀ ਜਾਂਚ ‘ਚ ਨੈਸ਼ਨਲ ਪਾਰਕ ਸਰਵਿਸ ਤੇ ਯੂ.ਐੱਸ.ਪਾਰਕ ਪੁਲਸ ਦੀ ਮਦਦ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਗੁਪਤਾ ਦੇ ਪਰਿਵਾਰ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਉਦੋਂ ਉਨ੍ਹਾਂ ਦੀ ਤਲਾਸ਼ ‘ਚ ਇਕ ਸਹਾਇਤਾ ਨੋਟਿਸ ਜਾਰੀ ਕੀਤਾ ਸੀ।

VIA PUNJAB