- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਾਰੇਨ ਬਫੇ ਦੀ ਬਰਕਸ਼ਾਇਰ ਦੀ ਭਾਰਤ ‘ਚ ਪਹਿਲੀ ਡੀਲ, Paytm ‘ਚ 2500 ਕਰੋੜ ਦਾ ਨਿਵੇਸ਼
ਨਵੀਂ ਦਿੱਲੀ— ਅਰਬਪਤੀ ਨਿਵੇਸ਼ਕ ਵਾਰੇਨ ਬਫੇ ਦੀ ਬਰਫਸ਼ਾਇਰ ਹੈਥਵੇ ਨੇ ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਕੰਪਨੀ ਪੇ.ਟੀ.ਐੱਮ. ‘ਚ 2500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬਰਕਸ਼ਾਇਰ ਨੂੰ ਭਾਰਤ ਦੀ ਇਸ ਸਭ ਤੋਂ ਵੱਡੀ ਡਿਜੀਟਲ ਕੰਪਨੀ ਦੇ ਨਿਰਦੇਸ਼ਕ ਮੰਡਲ ‘ਚ ਵੀ ਜਗ੍ਹਾ ਮਿਲੇਗੀ।
ਦੋਵੇਂ ਹੀ ਕੰਪਨੀਆਂ ਨੇ ਹਾਲਾਂਕਿ ਇਸ ਸੌਦੇ ਦਾ ਵੇਰਵਾ ਨਹੀਂ ਦਿੱਤਾ ਹੈ, ਨਾ ਤਾਂ ਸੌਦੇ ਦਾ ਆਕਾਰ ਅਤੇ ਨਾ ਹੀ ਹਿੱਸੇਦਾਰੀ ਦੇ ਬਾਰੇ ‘ਚ ਦੱਸਿਆ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਬਰਕਸ਼ਾਇਰ ਭਾਰਤ ਦੀ ਡਿਜੀਟਲ ਭੁਗਤਾਨ ਪੇ.ਟੀ.ਐੱਮ. ‘ਚ 30 ਤੋਂ 35 ਕਰੋੜ ਡਾਲਰ (ਲਗਭਗ 2500 ਕਰੋੜ ਰੁਪਏ) ਰਹੀ ਹੈ। ਇਸ ਨਾਲ ਉਸ ਨੂੰ ਕੰਪਨੀ ਦੀ 3-4 ਪ੍ਰਤੀਸ਼ਤ ਹਿੱਸੇਦਾਰੀ ਮਿਲ ਸਕਦੀ ਹੈ। ਇਸ ਹਿਸਾਬ ਨਾਲ ਭਾਰਤੀ ਕੰਪਨੀ ਦਾ ਮੁੱਲਾਂਕਣ 10 ਅਰਬ ਡਾਲਰ ਬੈਠਦਾ ਹੈ।
ਇਸ ਨਿਵੇਸ਼ ਦੇ ਨਾਲ ਬਫੇ ਦੀ ਨਿਵੇਸ਼ ਕੰਪਨੀ ਵੀ ਜਾਪਾਨ ਦੀ ਸਾਫਟਬੈਂਕ ਦੇ ਨਾਲ ਆ ਗਈ। ਸਾਫਟਬੈਂਕ ਨੇ ਪਿਛਲੇ ਸਾਲ ਪੇ.ਟੀ.ਐੱਮ.’ਚ ਲਗਭਗ 20 ਫੀਸਦੀ ਹਿੱਸੇਦਾਰੀ 1.4 ਅਰਬ ਡਾਲਰ ਯਾਨੀ ਕਿ 9000 ਕਰੋੜ ਰੁਪਏ ‘ਚ ਖਰੀਦਿਆ ਸੀ।
ਪੇ.ਟੀ.ਐੱਮ.ਦੀ ਮਾਲਕ ਕੰਪਨੀ ਵਨ97 ਕਮਿਊਨੀਕੇਸ਼ਨ ਕੰਪਨੀ ‘ਚ ਨਿਵੇਸ਼ ਕਰਨ ਵਾਲੇ ਹੋਰ ਪ੍ਰਮੁੱਖ ਭਾਗੀਦਾਰਾਂ ‘ਚ ਐਂਟ ਫਾਇਨੇਸ਼ੀਅਲ ਅਤੇ ‘ਜੈਕ ਮਾ ਦੀ ਅਲੀਬਾਬਾ’ ਸ਼ਾਮਲ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਬਰਕਸ਼ਾਇਰ ਨੇ ਨਿਵੇਸ਼ ਪ੍ਰਬੰਧਕ ਟਾਡ ਕਾਮਬਸ ਪੇ.ਟੀ.ਐੱਮ. ਦੇ ਨਿਵੇਸ਼ਕ ਮੰਡਲ ‘ਚ ਸ਼ਾਮਲ ਹੋਏ ਹਨ। ਕਾਮਬਸ ਨੇ ਕਿਹਾ ਕਿ ‘ਮੈ ਪੇ.ਟੀ.ਐੱਮ. ਨਾਲ ਪ੍ਰਭਾਵਿਤ ਹੈ। ਮੈਂ ਉਸ ਦੇ ਵਿਕਾਸ ਦੀ ਕਹਾਣੀ ‘ਚ ਸ਼ਾਮਲ ਹੋ ਕੇ ਕਾਫੀ ਰੋਮਾਂਚਕ ਹਾਂ। ਇਹ ਭਾਰਤ ‘ਚ ਭੁਗਤਾਨ ਅਤੇ ਵਿੱਤੀ ਸੇਵਾਵਾਂ ਨੂੰ ਬਦਲਣ ਦਾ ਕੰਮ ਕਰ ਰਿਹਾ ਹੈ।
ਪੇ.ਟੀ.ਐੱਮ. ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਸ਼ੰਕਰ ਸ਼ਰਮਾ ਨੇ ਕਿਹਾ ਕਿ ਵਿੱਤੀ ਸੇਵਾ ਖੇਤਰ ‘ਚ ਬਰਕਸ਼ਾਇਰ ਦੇ ਅਨੁਭਵ ਲੰਬੇ ਸਮੇਂ ਦੇ ਨਿਵੇਸ਼ ਨਾਲ ਪੇ.ਟੀ.ਐੱਮ. ਦੇ 50 ਕਰੋੜ ਭਾਰਤੀਆਂ ਨੂੰ ਵਿੱਤੀ ਸਮਾਵੇਸ਼ਨ ਰਾਹੀਂ ਮੁੱਖਧਾਰਾ ਦੀ ਅਰਥ ਵਿਵਸਥਾ ‘ਚ ਲੈ ਕੇ ਆਉਣ ‘ਚ ਮਦਦ ਮਿਲੇਗੀ।


