- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਕਟੋਰੀਆ ਸੰਸਦੀ ਚੋਣਾਂ ’ਚ ਲੇਬਰ ਪਾਰਟੀ ਮੁੜ ਜਿੱਤੀ
ਮੈਲਬਰਨ – ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ 59ਵੀਂ ਸੰਸਦ ਲਈ ਹੋਈਆਂ ਚੋਣਾਂ ’ਚ ਲੇਬਰ ਪਾਰਟੀ ਨੇ ਦੁਬਾਰਾ ਜਿੱਤ ਹਾਸਲ ਕਰ ਲਈ ਹੈ। ਮੁੱਖ ਵਿਰੋਧੀ ਧਿਰ ਲਿਬਰਲ ਪਾਰਟੀ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਮੁੜ ਸੱਤਾ ਹਾਸਲ ਕਰਨ ਵਾਲੀ ਲੇਬਰ ਪਾਰਟੀ ਨੂੰ ਖ਼ਬਰ ਲਿਖੇ ਜਾਣ ਤੱਕ ਕੁੱਲ 88 ਸੀਟਾਂ ’ਚੋਂ 51 ਸੀਟਾਂ ਹਾਸਲ ਹੋਈਆਂ ਸਨ। ਜਦਕਿ ਲਿਬਰਲ ਪਾਰਟੀ ਨੂੰ 24 ਸੀਟਾਂ ਮਿਲੀਆਂ ਹਨ। ਇਸ ਤੋਂ ਇਲਾਵਾ 11 ਸੀਟਾਂ ’ਤੇ ਨਤੀਜੇ ਦਾ ਐਲਾਨ ਹੋਣਾ ਅਜੇ ਬਾਕੀ ਹੈ। ਮੈਲਬਰਨ ਸ਼ਹਿਰ ਦੀ ਇੱਕ ਸੀਟ ਗਰੀਨਜ਼ ਪਾਰਟੀ ਦੇ ਹਿੱਸੇ ਆਈ ਹੈ ਜਦਕਿ ਖੇਤਰੀ ਇਲਾਕਿਆਂ ’ਚੋਂ ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਸੰਨ 2002 ਤੋਂ ਬਾਅਦ ਐਨੇ ਵੱਡੇ ਫਰਕ ਨਾਲ ਸੂਬੇ ’ਚ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੀ ਲੇਬਰ ਪਾਰਟੀ ਇਸ ਜਿੱਤ ਨੂੰ ਅਗਲੀਆਂ ਆਮ ਚੋਣਾਂ ਲਈ ਸ਼ੁਭ ਸੰਕੇਤ ਦੱਸ ਰਹੀ ਹੈ। ਲਿਬਰਲ ਪਾਰਟੀ ਦੀ ਹਾਰ ਦਾ ਕਾਰਨ ਕੇਂਦਰੀ ਪੱਧਰ ’ਤੇ ਆਪਸੀ ਖਿੱਚੋਤਾਣ ਨੂੰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ’ਚ ਭਾਵੇਂ ਕੋਈ ਵੀ ਪੰਜਾਬੀ ਮੂਲ ਦਾ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ, ਪਰ ਕਈ ਹਲਕਿਆਂ ਵਿਚ ਵੋਟ ਫੀਸਦ ’ਚ ਪਹਿਲਾਂ ਨਾਲੋਂ ਫ਼ਰਕ ਦੇਖਣ ਨੂੰ ਮਿਲਿਆ ਹੈ। ਸ਼ਹਿਰ ਨੇੜਲੇ ਫ਼ੌਰੈਸਟ ਹਿੱਲ ਤੋੰ ਭਾਰਤੀ ਮੂਲ ਦੇ ਮਨੋਜ ਕੁਮਾਰ ਅਤੇ ਲਿਬਰਲ ਪਾਰਟੀ ਦੇ ਜੇਤੂ ਉਮੀਦਵਾਰ ’ਚ ਫ਼ਸਵਾਂ ਮੁਕਾਬਲਾ ਰਿਹਾ। ਮਨੋਜ ਕੁਮਾਰ ਨੂੰ 13,710 ਵੋਟਾਂ ਮਿਲੀਆਂ ਤੇ ਉਹ 1,012 ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਮੈਥਿਊ ਗਾਏ ਨੇ ਹਾਰ ਕਬੂਲਦਿਆਂ ਪਾਰਟੀ ’ਚ ਇਕਜੁੱਟਤਾ ਅਤੇ ਮਜ਼ਬੂਤ ਵਿਰੋਧੀ ਧਿਰ ਵੱਜੋੰ ਭੂਮਿਕਾ ਨਿਭਾਉਣ ਦਾ ਐਲਾਨ ਕੀਤਾ। ਸੂਬੇ ਦੇ ਦੁਬਾਰਾ ਬਣਨ ਵਾਲੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਲੋਕਾਂ ਦਾ ਧੰਨਵਾਦ ਕੀਤਾ।


