- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਜੀਲੈਂਸ ਬਿਊਰੋ ਨੇ 10 ਹਜਾਰ ਰਿਸ਼ਵਤ ਲੈਂਦਾ ਏ ਐਸ ਆਈ ਕੀਤਾ ਕਾਬੂ
ਲੁਧਿਆਣਾ – ਲੁਧਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਲਾਟਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਦਾ ਫਾਇਨੈਂਸਰ ਨਾਲ ਫੈਸਲਾ ਕਰਵਾਉਣ ਦੀ ਏਵਜ ਚ 10 ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਵਾਲੇ ਏ ਐਸ ਆਈ ਨੂੰ ਦੁਕਾਨਦਾਰ ਕੋਲੋ 10 ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹਥੀ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਬਿਊਰੋ ਦੇ ਸੀਨੀਅਰ ਕਪਤਾਨ ਪਰਮਜੀਤ ਸਿੰਘ ਵਿਰਕ ਏ ਸੀ ਪੀ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਕੋਲ ਲਾਟਰੀ ਦੀ ਦੁਕਾਨ ਕਰਨ ਵਾਲੇ ਕਿਸ਼ੋਰ ਨਗਰ ਨਿਵਾਸੀ ਉਮੇਸ਼ ਚੰਦਰ ਗੋਸਵਾਮੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਜੀ ਕੇ ਸਟੇਟ ਨਿਵਾਸੀ ਰਾਜੂ ਕਊਆ ਨਾਮਕ ਫਾਇਨੈਂਸਰ ਕੋਲੋ 2016 ਚ 80 ਹਜਾਰ 10 ਪ੍ਰਤੀਸ਼ਤ ਵਿਆਜ ਤੇ ਲਏ ਸਨ ਉਸਨੇ 8000 ਹਜਾਰ ਮਹੀਨੇ ਦੀ ਕਿਸ਼ਤ ਦੇ ਕੇ ਫਾਇਨੇਸਰ ਦੇ ਪੂਰੇ ਪੈਸੇ ਮੋੜ ਦਿਤੇ ਸਨ ਪਰੰਤੂ ਫਾਇਨੈਂਸਰ ਉਸ ਕੋਲੋਂ ਫਿਰ 80 ਹਜਾਰ ਦੀ ਮੰਗ ਕਰਨ ਲਗਾ ਪਿਛਲੇ ਦਿਨੀ ਉਕਤ ਫਾਇਨੈਂਸਰ ਨੇ ਉਸ ਦੀ ਦੁਕਾਨ ਨੂੰ ਤਾਲੇ ਲਾ ਗਿਆ ਸੀ ਜਿਸ ਤੋਂ ਬਾਅਦ ਦੁਕਾਨਦਾਰ ਉਮੇਸ਼ ਗੋਸਵਾਮੀ ਥਾਣਾ ਸਤ ਦੇ ਏ ਐਸ ਆਈ ਤਰਸੇਮ ਸਿੰਘ ਨੂੰ ਮਿਲਿਆ ਏ ਐਸ ਆਈ ਤਰਸੇਮ ਸਿੰਘ ਨੇ ਉਸ ਦਾ ਫੈਂਸਲਾ ਫਾਇਨੈਂਸਰ ਨਾਲ 30 ਹਜਾਰ ਚ ਕਰਵਾਉਣ ਦੀ ਗਲ ਆਖੀ ਤੇ ਏ ਐਸ ਆਈ ਨੇ ਫਾਇਨੈਂਸਰ ਨਾਲ ਫੈਸਲਾ ਕਰਵਾਉਣ ਲਈ ਉਮੇਸ਼ ਚੰਦਰ ਗੋਸਵਾਮੀ ਕੋਲੋ 10 ਹਜਾਰ ਦੀ ਰਿਸ਼ਵਤ ਮੰਗੀ ਜੋ ਕਿ ਉਮੇਸ਼ ਚੰਦਰ ਗੋਸਵਾਮੀ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਦਿਤੀ ਵਿਜੀਲੈਂਸ ਬਿਊਰੋ ਦੇ ਏ ਸੀ ਪੀ ਮਨਦੀਪ ਸਿੰਘ ਅਤੇ ਮੁਲਾਜਮ ਜਗਰੂਪ ਸਿੰਘ ਨੇ ਟ੍ਰੈਪ ਲਗਾ ਕੇ ਹੋਰ ਵਿਭਾਗਾਂ ਦੇ ਗਜ਼ਟਿਡ ਅਧਿਕਾਰਇਆ ਦੀ ਮੌਜੂਦਗੀ ਚ ਉਮੇਸ਼ ਚੰਦਰ ਗੋਸਵਾਮੀ ਕੋਲੋ ਰਿਸ਼ਵਤ ਲੈਣ ਆਏ ਏ ਐਸ ਆਈ ਤਰਸੇਮ ਸਿੰਘ ਨੂੰ 10 ਹਜਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹਥੀ ਕਾਬੂ ਕਰ ਲਿਆ।


