ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਪੁੱਜੀ

ਬਿਸ਼ਕੇਕ – ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਿਰਗਿਜ਼ਤਾਨ ਦੀ ਰਾਜਧਾਨੀ ਬਿਸ਼ਕੇਕ ਪੁੱਜ ਗਏ ਹਨ। ਉਹ ਇੱਥੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਦੋ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ।ਇਸ ਮੀਟਿੰਗ ਵਿੱਚ ਹੋਰ ਅਹਿਮ ਮੁੱਦਿਆਂ ਦੇ ਨਾਲ-ਨਾਲ ਅਤਿਵਾਦ ਤੋਂ ਪੈਦਾ ਹੋਏ ਖਤਰੇ ਨੂੰ ਵੀ ਵਿਚਾਰਿਆ ਜਾਵੇਗਾ। ਸਵਰਾਜ ਦਾ ਇੱਥੇ ਪੁੱਜਣ ਉੱਤੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਇੱਥੇ ਹੀ ਸੰਘਾਈ ਕੋਆਪਰੇਸ਼ਨ ਸੰਸਥਾ ਦਾ 13 ਅਤੇ 14 ਜੂਨ ਨੂੰ ਸਿਖਰ ਸੰਮੇਲਨ ਹੋਣਾ ਹੈ। ਭਾਰਤੀ ਵਿਦੇਸ਼ ਮੰਤਰੀ ਹੋਰ ਅਹਿਮ ਦੁਵੱਲੇ ਮਸਲਿਆਂ ’ਤੇ ਵੀ ਗੱਲਬਾਤ ਕਰਨਗੇ।

VIA PUNJAB