- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਨੇਸ਼ ਫੋਗਾਟ ਨੂੰ ਕੁਸ਼ਤੀ ਵਿੱਚ ਸੋਨ ਤਗ਼ਮਾ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਥੇ ਰੂਸ ਦੀ ਕੈਟਰੀਨਾ ਪੋਲੇਸ਼ਚੁਕ ’ਤੇ ਸ਼ਾਨਦਾਰ ਜਿੱਤ ਨਾਲ ਯਾਸਰ ਡੋਗੂ ਕੌਮਾਂਤਰੀ ਟੂਰਨਾਮੈਂਟ ਵਿੱਚ 53 ਕਿਲੋ ਵਰਗ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਹਾਸਲ ਕੀਤਾ। ਪੁਰਸ਼ਾਂ ਦੇ ਫਰੀਸਟਾਈਲ ਵਿੱਚ ਰਾਹੁਲ ਅਵਾਰੇ (61 ਕਿਲੋ) ਨੇ ਤੁਰਕੀ ਦੇ ਮੁਨੀਰ ਅਕਤਾਸ ’ਤੇ 4-1 ਦੀ ਜਿੱਤ ਨਾਲ ਰੈਂਕਿੰਗ ਸੀਰੀਜ਼ ਵਿੱਚ ਪਹਿਲਾ ਕਰੀਅਰ ਖ਼ਿਤਾਬ ਜਿੱਤਿਆ।ਸੀਨੀਅਰ ਭਾਰਤੀ ਮਹਿਲਾ ਪਹਿਲਵਾਨ ਨੇ ਬੀਤੇ ਹਫ਼ਤੇ ਸਪੇਨ ਗ੍ਰਾਂ ਪ੍ਰੀ ਵਿੱਚ ਪੋਡੀਅਮ ਸਥਾਨ ਹਾਸਲ ਕੀਤਾ ਸੀ। ਉਸ ਨੇ ਯੂਡਬਲਯੂਡਬਲਯੂ ਰੈਂਕਿੰਗ ਸੀਰੀਜ਼ ਟੂਰਨਾਮੈਂਟ ਦੇ ਫਾਈਨਲ ਵਿੱਚ ਰੂਸੀ ਖਿਡਾਰਨ ਨੂੰ 9-5 ਨਾਲ ਸ਼ਿਕਸਤ ਦਿੱਤੀ। ਵਿਨੇਸ਼ ਦਾ ਤਗ਼ਮਾ ਮਹਿਲਾ ਵਰਗ ਵਿੱਚ ਭਾਰਤ ਦਾ ਤੀਜਾ ਸੋਨਾ ਸੀ। ਇਸ ਤੋਂ ਪਹਿਲਾਂ ਸੀਮਾ ਨੇ 50 ਕਿਲੋ ਅਤੇ ਮੰਜੂ ਨੇ 59 ਕਿਲੋ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਮੈਡਰਿਡ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦਿਵਿਆ ਕਕਰਾਨ (68 ਕਿਲੋ) ਅਤੇ ਚਾਂਦੀ ਦਾ ਤਗ਼ਮਾ ਜੇਤੂ ਪੂਜਾ ਟਾਂਡਾ (57 ਕਿਲੋ) ਤਗ਼ਮੇ ਦੇ ਗੇੜ ਤੱਕ ਨਹੀਂ ਪਹੁੰਚ ਸਕੀਆਂ। ਸੱਟ ਮਗਰੋਂ ਵਾਪਸੀ ਕਰ ਰਹੀ ਸਾਕਸ਼ੀ ਵੀ ਤਗ਼ਮੇ ਦੀ ਦੌੜ ’ਚੋਂ ਬਾਹਰ ਰਹੀ।ਪੁਰਸ਼ਾਂ ਦੇ ਫਰੀਸਟਾਈਲ ਵਿੱਚ ਰਾਹੁਲ ਅਵਾਰੇ (61 ਕਿਲੋ) ਨੇ ਤੁਰਕੀ ਦੇ ਮੁਨੀਰ ਅਕਤਾਸ ’ਤੇ 4-1 ਦੀ ਜਿੱਤ ਨਾਲ ਰੈਂਕਿੰਗ ਸੀਰੀਜ਼ ਵਿੱਚ ਪਹਿਲਾ ਕਰੀਅਰ ਖ਼ਿਤਾਬ ਜਿੱਤਿਆ। ਉਤਕਰਸ਼ ਕਾਲੇ ਨੇ ਇਸੇ ਵਰਗ ਵਿੱਚ ਕਾਂਸੀ ਹਾਸਲ ਕੀਤੀ। ਦੀਪਕ ਪੂਨੀਆ ਨੂੰ 86 ਕਿਲੋ ਵਜ਼ਨ ਵਰਗ ਦੇ ਫਾਈਨਲ ਵਿੱਚ ਅਜ਼ਰਬਾਇਜਾਨ ਦੇ ਅਲੈਕਜ਼ੈਂਡਰ ਗੋਸਿਤਯੇਵ ਤੋਂ 2-7 ਨਾਲ ਹਾਰ ਝੱਲਣੀ ਪਈ ਅਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।


