- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਰਾਟ ਕੋਹਲੀ ਤੇ ਟਿਮ ਪੇਨ ਸ਼ਬਦੀ ਜੰਗ ’ਚ ਉਲਝੇ
ਪਰਥ – ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟਰੇਲਿਆਈ ਕਪਤਾਨ ਟਿਮ ਪੇਨ ਅੱਜ ਦੋਵਾਂ ਟੀਮਾਂ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੈਦਾਨ ਵਿੱਚ ਸ਼ਬਦੀ ਜੰਗ ਵਿੱਚ ਉਲਝ ਗਏ। ਇਸ ਤੋਂ ਬਾਅਦ ਮੈਦਾਨੀ ਅੰਪਾਇਰ ਕ੍ਰਿਸ ਗਫਾਨੇ ਨੇ ਦੋਵਾਂ ਖਿਡਾਰੀਆਂ ਨੂੰ ਸਵੇਰ ਦੇ ਸੈਸ਼ਨ ਵਿੱਚ ਚਿਤਾਵਨੀ ਦਿੱਤੀ। ਜਸਪ੍ਰੀਤ ਬੁਮਰਾਹ ਦੀ ਪਾਰੀ ਦੇ 71ਵੇਂ ਓਵਰ ਦੌਰਾਨ ਦੋਵਾਂ ਕਪਤਾਨਾਂ ਨੂੰ ਇੱਕ-ਦੂਜੇ ਨੂੰ ਕੁੱਝ ਕਹਿੰਦੇ ਵੇਖਿਆ ਗਿਆ। ਪੇਨ ਨੇ ਕੋਹਲੀ ਨੂੰ ਕਿਹਾ, ‘‘ਤੂੰ ਉਹ ਵਿਅਕਤੀ ਹੈ ਜੋ ਕੱਲ੍ਹ ਹਾਰ ਗਿਆ ਸੀ। ਤੂੰ ਅੱਜ ਸ਼ਾਂਤ ਰਹਿਣ ਦਾ ਯਤਨ ਕਿਉਂ ਕਰ ਰਿਹਾ ਹੈ।’’ ਗਫਾਨੇ ਨੇ ਦਖ਼ਲ ਦਿੰਦਿਆਂ ਕਿਹਾ, ‘‘ਬਹੁਤ ਹੋ ਗਿਆ, ਬਹੁਤ ਹੋ ਗਿਆ।’’ ਪੇਨ ਨੇ ਜਵਾਬ ਦਿੱਤਾ, ‘‘ਅਸੀਂ ਸਿਰਫ਼ ਗੱਲ ਕਰ ਰਹੇ ਹਾਂ। ਅਸੀਂ ਕੋਈ ਅਪਸ਼ਬਦ ਨਹੀਂ ਬੋਲ ਰਹੇ… ਵਿਰਾਟ ਖ਼ੁਦ ਨੂੰ ਸ਼ਾਂਤ ਰੱਖੇ।’’ ਕੋਹਲੀ ਨੇ ਇਸ ਮਗਰੋਂ ਕੁੱਝ ਕਿਹਾ, ਜਿਸ ਨੂੰ ਸੁਣਿਆ ਨਹੀਂ ਜਾ ਸਕਿਆ। ਕੁੱਝ ਸਮਾਂ ਦੋਵਾਂ ਵਿੱਚ ਤਕਰਾਰ ਕਾਫੀ ਵਧ ਗਈ ਸੀ। ਕੋਹਲੀ ਨੂੰ ਇਸ ਮਗਰੋਂ ਸਕੁਐਰ ਲੈੱਗ ਅੰਪਾਇਰ ਕੁਮਾਰ ਧਰਮਸੈਨਾ ਕੋਲ ਆਪਣਾ ਪੱਖ ਰੱਖਦੇ ਵੇਖਿਆ ਗਿਆ। ਸਾਬਕਾ ਟੈਸਟ ਗੇਂਦਬਾਜ਼ ਡੈਮੀਅਨ ਫਲੇਮਿੰਗ ਨੇ ‘ਐਸਈਐਨ’ ਰੇਡੀਓ ’ਤੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਸੰਕੇਤ ਹੈ ਕਿ ਕੋਹਲੀ ਨੇ ਆਪਣੀ ਧੀਰਜ ਗੁਆਉਣਾ ਸ਼ੁਰੂ ਕਰ ਦਿੱਤਾ ਹੈ।


