- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਰਾਟ ਤੇ ਮੀਰਾਬਾਈ ਨੂੰ ਖੇਲ ਰਤਨ, ਨੀਰਜ ਬਣੇਗਾ ‘ਅਰਜੁਨ’
ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਇਸ ਸਾਲ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਿੱਤਾ ਜਾਵੇਗਾ। ਉਸ ਦੇ ਨਾਲ ਸਟਾਰ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਵੀ ਇਸ ਸਾਲ ਦੇ ਖੇਡ ਲਈ ਸਭ ਤੋਂ ਵੱਡੇ ਸਨਮਾਨ ਨਾਲ ਨਵਾਜਿਆ ਜਾਵੇਗਾ। ਸਾਲ 2016 ਵਿਚ ਵੀ ਕੋਹਲੀ ਦੇ ਨਾਂ ਦੀ ਚਰਚਾ ਹੋਈ ਸੀ ਪਰ ਉਸ ਨੂੰ ਤੱਦ ਚੁਣਿਆ ਨਹੀਂ ਗਿਆ ਸੀ। ਸਚਿਨ (1997) ਮਹਿੰਦਰ ਸਿੰਘ ਧੋਨੀ (2007) ਤੋਂ ਬਾਅਦ ਕੋਹਲੀ ਖੇਲ ਰਤਨ ਪਾਉਣ ਵਾਲੇ ਤੀਜੇ ਕ੍ਰਿਕਟਰ ਹਨ। ਉੱਥੇ ਹੀ ਚਾਨੂੰ ਨੇ ਹਾਲ ਹੀ ‘ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਇਸੇ ਸਾਲ ਅਪ੍ਰੈਲ ਵਿਚ ਹੋਏ ਰਾਸ਼ਟਰਮੰਡਲ ਖੇਡਾਂ ਵਿਚ ਵੀ ਉਸ ਨੇ ਸੋਨ ਤਮਗਾ ਜਿੱਤਿਆ ਸੀ। ਹਾਲਾਂਕਿ ਸੱਟ ਕਾਰਨ ਉਹ ਏਸ਼ੀਆਈ ਖੇਡਾਂ 2018 ਵਿਚ ਹਿੱਸਾ ਨਹੀਂ ਲੈ ਸਕੀ ਸੀ। ਦੇਸ਼ ਦੇ ਸਟਾਰ ਨੀਰਜ ਚੋਪੜਾ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਨੀਰਜ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਖੇਡ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਉਹ ਦੇਸ਼ ਲਈ ਲਗਾਤਾਰ ਤਮਗੇ ਜਿੱਤ ਰਹੇ ਹਨ। ਅੰਡਰ-20 ਵਿਸ਼ਵ ਐਥਲੈਟਿਕਸ ਵਿਚ ਉਸ ਨੇ ਰਿਕਾਰਡ ਦਰਜ ਕਰ ਕੇ ਸੋਨ ਤਮਗਾ ਹਾਸਲ ਕੀਤਾ। ਇਸ ਤੋਂ ਬਾਅਦ ਲਗਾਤਾਰ ਚੰਗੇ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਉਸ ਨੇ ਇਸ ਸਾਲ ਰਾਸ਼ਟਰਮੰਡਲ ਅਤੇ ਫਿਰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਹਾਸਲ ਕੀਤਾ। ਇਸ ਤੋਂ ਇਲਾਵਾ ਐਥਲੀਟ ਜਿਨਸਨ ਜਾਨਸਨ, ਹਿਮਾ ਦਾਸ, ਸਵਿਤਾ ਪੂਨੀਆ, ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ, ਟੈਨਿਸ ਖਿਡਾਰੀ ਰੋਹਨ ਬੋਪੰਨਾ, ਹਾਕੀ ਖਿਡਾਰੀ ਮਨਪ੍ਰੀਤ ਸਿੰਘ, ਸਵਿਤਾ ਸ਼ੂਟਰ, ਅੰਕੁਰ ਮਿੱਤਲ, ਰਾਹੀ ਸਰਨੋਬਤ ਸ਼੍ਰੇਅਸੀ ਸਿੰਘ, ਸ਼ਟਲਰ ਰਿੰਕੀ ਰੈੱਡੀ, ਰੈਸਲਰ ਸੁਮਿਤ, ਸਤੀਸ਼ ਕੁਮਾਰ ਮੁੱਕੇਬਾਜ਼, ਟੇਬਲ ਟੈਨਿਸ ਸਟਾਰ ਖਿਡਾਰਨ ਮਣਿਕਾ ਬਤਰਾ, ਜੀ ਸਾਥੀਆਨ, ਵੁਸ਼ੁ ਖਿਡਾਰੀ ਪੂਜਾ ਕਾਦੀਆਨ, ਕਰਨਲ ਰਵੀ ਰਾਠੌੜ (ਪੋਲੋ), ਗੋਲਫਰ ਸ਼ੁਭੰਕਰ ਸ਼ਰਮਾ, ਪੈਰਾ ਖਿਡਾਰੀ ਅੰਕੁਰ ਧਾਮ ਅਤੇ ਮਨੋਜ ਸਰਕਾਰ ਨੂੰ ਵੀ ਇਸ ਸਾਲ ਅਰਜੁਨ ਐਵਾਰਡ ਦਿੱਤਾ ਜਾਵੇਗੀ।


