- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿੰਡੀਜ਼ ਨੇ ਸਖ਼ਤ ਟੱਕਰ ਦਿੱਤੀ: ਬਰੈਥਵੇਟ
ਚੇਨੱਈ – ਵੈਸਟ ਇੰਡੀਜ਼ ਦੇ ਟੀ-20 ਕਪਤਾਨ ਕਾਰਲੋਸ ਬਰੈਥਵੇਟ ਨੇ ਮੰਨਿਆ ਕਿ 0-3 ਨਾਲ ਹਾਰਨਾ ‘ਨਮੋਸ਼ੀਜਨਕ’ ਹੈ ਅਤੇ ਨਾਲ ਹੀ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਲੜੀ ਵਿੱਚ ਉਸ ਦੀ ਟੀਮ ਨੇ ਜੋ ਜੁਝਾਰੂਪਣ ਵਿਖਾਇਆ, ਉਹ ਵੀ ਘੱਟ ਨਹੀਂ। ਭਾਰਤ ਨੇ ਐਤਵਾਰ ਨੂੰ ਇੱਥੇ ਆਖ਼ਰੀ ਟੀ-20 ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਟੀਮ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰ ਦਿੱਤਾ ਹੈ। ਬਰੈਥਵੇਟ ਨੇ ਮੈਚ ਮਗਰੋਂ ਮੀਡੀਆ ਨੂੰ ਕਿਹਾ, ‘‘ਮੇਰੇ ਕਹਿਣ ਦਾ ਮਤਲਬ ਹੈ ਕਿ 3-0 ਬੁਰਾ ਲਗਦਾ ਹੈ ਅਤੇ ਕਪਤਾਨ ਵਜੋਂ ਇਹ ਮੇਰੇ ਲਈ ਨਮੋਸ਼ੀਜਨਕ ਹੈ। ਪਰ ਅਸੀਂ ਜੋ ਪ੍ਰਦਰਸ਼ਨ ਕੀਤਾ ਅਤੇ ਟੱਕਰ ਦਿੱਤੀ, ਇਹ ਵੇਖਦਿਆਂ ਕਿ ਅਸੀਂ ਸੀਮਤ ਸਾਧਨਾਂ ਵਿੱਚ ਆਪਣੀ ਸਰਵੋਤਮ ਸਮਰੱਥਾ ਵਿਖਾਉਣੀ ਸੀ, ਮੇਰਾ ਖ਼ਿਆਲ ਹੈ ਕਿ ਇਹ ਸਾਡੇ ਪ੍ਰਦਰਸ਼ਨ ਦੀ ਪਛਾਣ ਰਹੀ।’’ ਬਰੈਥਵੇਟ ਨੇ ਨੌਜਵਾਨ ਬੱਲੇਬਾਜ਼ ਨਿਕੋਲਸ ਪੂਰਨ ਦੀ ਪ੍ਰਸ਼ੰਸਾ ਕੀਤੀ, ਜਿਸ ਨੇ 25 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਖੇਡੀ।


