- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੈਸਟਇੰਡੀਜ਼ ਏ ਖਿਲਾਫ ਗਾਇਕਵਾੜ ਤੇ ਨਵਦੀਪ ਸੈਣੀ ਦਮ ਤੇ ਜਿੱਤੀ ਭਾਰਤ-ਏ ਟੀਮ
ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਤੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਭਾਰਤ-ਏ ਨੇ ਵੈਸਟਇੰਡੀਜ਼-ਏ ਨੂੰ ਦੂਜੇ ਗੈਰ ਅਧਿਕਾਰਤ ਵਨ ਡੇ ਮੈਚ ਵਿੱਚ 65 ਦੌੜਾਂ ਨਾਲ ਹਰਾ ਦਿੱਤਾ| ਭਾਰਤ-ਏ ਨੇ 50 ਓਵਰਾਂ ਵਿਚ 8 ਵਿਕਟਾਂ ਤੇ 255 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ -ਏ ਨੂੰ 43.5 ਓਵਰਾਂ ਵਿਚ 190 ਦੌੜਾਂ ਤੇ ਆਲ ਆਊਟ ਕਰ ਦਿੱਤਾ| ਭਾਰਤੀ ਏ ਟੀਮ ਨੇ ਪਹਿਲਾਂ ਮੈਚ ਵੀ ਇਨੇਂ ਹੀ ਫਰਕ ਨਾਲ ਜਿੱਤਿਆ ਸੀ ਤੇ ਹੁਣ ਦੂਜਾ ਮੈਚ ਵੀ ਵੈਸਟਇੰਡੀਜ਼-ਏ ਦੇ ਖਿਲਾਫ ਜਿੱਤ ਕੇ ਸੀਰੀਜ਼ ਵਿੱਚ 2-0 ਦੀ ਬੜ੍ਹਤ ਬਣਾ ਲਈ| ਭਾਰਤ ਏ ਟੀਮ ਵਲੋਂ ਗਾਇਕਵਾੜ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 102 ਗੇਂਦਾਂ ਤੇ 85 ਦੌੜਾਂ ਬਣਾਈਆਂ ਜਿਸ ਵਿੱਚ 5 ਚੌਕੇ ਤੇ ਦੋ ਛੱਕੇ ਵੀ ਸ਼ਾਮਲ ਹਨ| ਸ਼ੁਭਮਨ ਗਿੱਲ ਨੇ 83 ਗੇਂਦਾਂ ਤੇ 62 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ ਇਕ ਛੱਕਾ ਤੇ ਚਾਰ ਚੌਕੇ ਸ਼ਾਮਲ ਹਨ| ਇਨ੍ਹਾਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿੱਚ ਅੱਠ ਵਿਕਟਾਂ ਤੇ 255 ਦੌੜਾਂ ਦਾ ਸਕੋਰ ਬਣਾਇਆ|ਦੂਜੇ ਪਾਸੇ ਭਾਰਤੀ ਗੇਂਦਬਾਜ਼ੀ ਵੀ ਬੇਹੱਦ ਸ਼ਾਨਦਾਰ ਰਹੀ ਜਿਸ ਕਾਰਨ ਵੈਸਟਇੰਡੀਜ਼ ਏ ਦੀ ਟੀਮ ਇਸ ਮੈਚ ਨੂੰ ਆਪਣੀ ਝੋਲੀ ਵਿੱਚ ਨਾ ਪਾ ਸਕੀ| ਭਾਰਤੀ ਗੇਂਦਬਾਜ਼ ਨਵਦੀਪ ਸੈਣੀ ਨੇ ਆਪਣੇ ਵੈਸਟਇੰਡੀਜ਼ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਮਹਿਜ਼ 46 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ|


