- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵ੍ਹਾਈਟ ਹਾਊਸ ਦੇ 2 ਵਕੀਲ ਵੀ ਮਹਾਦੋਸ਼ ਦੀ ਜਾਂਚ ਦੇ ਦਾਇਰੇ ਚ
ਵਾਸ਼ਿੰਗਟਨ – ਯੂਕ੍ਰੇਨ ਦੇ ਨੇਤਾ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ਕਾਲ ਦਾ ਬਿਊਰਾ ਦਿੰਦੇ ਹੋਏ ਇਕ ਸਰਕਾਰੀ ਮੈਮੋ ਪੇਸ਼ ਕਰਨ ਦੇ ਬਾਰੇ ‘ਚ ਚਰਚਾ ਨਾਲ ਕਰੀਬੀ ਤੌਰ ‘ਤੇ ਜੁੜੇ ਵ੍ਹਾਈਟ ਹਾਊਸ ਦੇ 2 ਵਕੀਲ ਵੀ ਅਮਰੀਕੀ ਸੰਸਦ ਦੀ ਮਹਾਦੋਸ਼ ਜਾਂਚ ਦੇ ਦਾਇਰੇ ‘ਚ ਆ ਗਏ ਹਨ। ਟਰੰਪ ਦਾ ਇਹ ਫੋਨ ਕਾਲ ਇਕ ਅਜਿਹੇ ਕੰਪਿਊਟਰ ਤੋਂ ਕੀਤਾ ਗਿਆ ਸੀ, ਜੋ ਮੁੱਖ ਰੂਪ ਤੋਂ ਖੁਫੀਆ ਕਾਰਵਾਈ ਨਾਲ ਜੁੜੇ ਦਸਤਾਵੇਜ਼ਾਂ ਲਈ ਸੁਰੱਖਿਅਤ ਹੈ। ਮਹਾਦੋਸ਼ ਵਕੀਲਾਂ ਨੇ ਆਪਣੀ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਅਗਲੇ ਹਫਤੇ ਬਿਆਨ ਦੇਣ ਲਈ ਤਲਬ ਕੀਤਾ ਹੈ।ਵਕੀਲ 2 ਹੋਰ ਰਾਜਨੀਤਕ ਨਿਯੁਕਤੀਆਂ ਜਾਨ ਐਸੇਨਬਰਗ ਅਤੇ ਮਾਇਕਲ ਐਲਿਸ ਦਾ ਵੀ ਬਿਆਨ ਚਾਹੁੰਦੇ ਹਨ। ਐਸੇਨਬਰਗ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਪ੍ਰਮੁੱਖ ਵਕੀਲ ਹਨ ਜਦਕਿ ਐਲਿਸ ਰਾਸ਼ਟਰਪਤੀ ਦੇ ਸਹਾਇਕ ਬੁਲਾਰੇ ਹਨ। ਮਹਾਦੋਸ਼ ਜਾਂਚ ਟਰੰਪ ਦੇ ਉਸ ਫੋਨ ਕਾਲ ਦੀ ਜਾਂਚ-ਪੜਤਾਲ ਕਰ ਰਹੀ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ ਤੋਂ ਸਹਿਯੋਗ ਮੰਗਿਆ ਸੀ।


