- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੱਧ ਕਮਾਊ ਖਿਡਾਰਨਾਂ ’ਚ ਪੀਵੀ ਸਿੰਧੂ ਇਕਲੌਤੀ ਭਾਰਤੀ
ਬੈਡਮਿੰਟਨ ਸਟਾਰ ਪੀਵੀ ਸਿੰਧੂ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਦੀ ਸੂਚੀ ਵਿੱਚ ਇਕਲੌਤੀ ਭਾਰਤੀ ਹੈ।ਫੋਰਬਜ਼ ਨੇ ਮੰਗਲਵਾਰ ਨੂੰ ਦੁਨੀਆਂ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 15 ਅਥਲੀਟਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚੋਂ ਪੀਵੀ ਸਿੰਧੂ 13ਵੇਂ ਸਥਾਨ ’ਤੇ ਹੈ। ਵੱਧ ਕਮਾਈ ਕਰਨ ਦੇ ਮਾਮਲੇ ਵਿੱਚ ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਅੱਵਲ ਹੈ। ਫੋਰਬਜ਼ ਦੀ ਸਰਵੋਤਮ ਕਮਾਊ ਮਹਿਲਾ ਅਥਲੀਟ-2019 ਦੀ ਇਸ ਸੂਚੀ ਮੁਤਾਬਕ ਸਿੰਧੂ ਦੀ ਕਮਾਈ 55 ਲੱਖ ਅਮਰੀਕੀ ਡਾਲਰ (ਕਰੀਬ 39 ਕਰੋੜ ਰੁਪਏ) ਹੈ। ਫੌਰਬਜ਼ ਨੇ ਕਿਹਾ, ‘‘ਸਿੰਧੂ ਭਾਰਤੀ ਬਾਜ਼ਾਰ ਵਿੱਚ ਕਮਾਈ ਕਰਨ ਵਾਲੀ ਮੋਹਰੀ ਮਹਿਲਾ ਅਥਲੀਟ ਰਹੀ। ਸਾਲ 2018 ਦੇ ਆਖ਼ਰੀ ਸੈਸ਼ਨ ਵਿੱਚ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਬਣੀ ਸੀ।’’ਦੁਨੀਆਂ ਦੀਆਂ ਸ਼ਿਖਰਲੀਆਂ 15 ਖਿਡਾਰਨਾਂ ਦੀ ਸੂਚੀ ਵਿੱਚ ਸੇਰੇਨਾ ਵਿਲੀਅਮਜ਼ ਪਹਿਲੇ ਸਥਾਨ ’ਤੇ ਹੈ। ਸੇਰੇਨਾ ਦੀ ਕਮਾਈ 2.92 ਕਰੋੜ ਅਮਰੀਕੀ ਡਾਲਰ ਹੈ। ਫੋਰਬਜ਼ ਨੇ ਦੱਸਿਆ ਕਿ 37 ਸਾਲਾ ਵਿਲੀਅਮਜ਼ ਅਗਲੇ ਸਾਲ ਤੱਕ ਟੈਨਿਸ ਖੇਡਣਾ ਘੱਟ ਕਰ ਦੇਵੇਗੀ। ਇਸ ਮਗਰੋਂ ਉਹ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੱਪੜਿਆਂ ਦੇ ਕਾਰੋਬਾਰ ਵਿੱਚ ‘ਐੱਸ ਬਾਈ ਸੇਰੇਨਾ’ ਨਾਲ ਕਰੇਗੀ। ਉਸ ਦੀ ਅਗਲੇ ਸਾਲ (2020) ਤੱਕ ਗਹਿਣਿਆਂ ਅਤੇ ਸੁੰਦਰਤਾ ਨਾਲ ਸਬੰਧਤ ਉਤਪਾਦਾਂ ਨੂੰ ਵੀ ਲਾਂਚ ਕਰਨ ਦੀ ਯੋਜਨਾ ਹੈ।


