ਸ਼ਤਰੰਜ: ਆਨੰਦ ਨੇ ਡਰਾਅ ਖੇਡਿਆ

ਆਇਲ ਆਫ ਮੈਨ – ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅੱਜ ਇੱਥੇ ਆਇਲ ਆਫ ਮੈਨ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਅਮਰੀਕਾ ਦੇ ਰੌਬਰਟ ਹੇਜ਼ ਨੂੰ ਬਰਾਬਰੀ ’ਤੇ ਰੋਕਿਆ। ਆਨੰਦ ਪਹਿਲੇ ਗੇੜ ਵਿੱਚ ਹਮਵਤਨ 13 ਸਾਲ ਦੇ ਰੌਣਕ ਸਧਵਾਨੀ ਖ਼ਿਲਾਫ਼ ਹਾਰਨ ਦੇ ਨੇੜੇ ਪਹੁੰਚਣ ਦੇ ਬਾਵਜੂਦ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ ਸੀ। ਦੂਜੇ ਗੇੜ ਵਿੱਚ ਵੀ ਆਨੰਦ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਹੇਜ਼ ਨੇ ਉਸ ਨੂੰ 78 ਚਾਲਾਂ ਮਗਰੋਂ ਬਰਾਬਰੀ ’ਤੇ ਰੋਕ ਲਿਆ।

VIA PUNJAB