ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਖੇਡਾਂ ਕਰਵਾਈਆਂ

ਐਸ ਏ ਐਸ ਨਗਰ – ਸਰਕਾਰੀ ਸੀਨੀਅਰ ਸੈਂਕੇਂਡਰੀ ਸਕੂਲ 3ਬੀ1 ਮੁਹਾਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਟੌਰ ਥਾਣੇ ਦੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਅਤੇ ਟ੍ਰੈਫਿਕ ਪੁਲੀਸ ਦੇ ਸਹਿਯੋਗ ਨਾਲ ਖੋ ਖੋ, ਵਾਲੀਵਾਲ, ਹੈਮਰ ਥ੍ਰੋ ਅਤੇ ਹੋਰ ਖੇਡਾਂ ਕਰਵਾਈਆਂ ਗਈਆਂ| ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਾਜੀਵ ਕੁਮਾਰ ਐਸ ਐਚ ਓ ਥਾਣਾ ਮਟੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਜਰੂਰ ਲੈਣਾ ਚਾਹੀਦਾ ਹੈ| ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਪੜ੍ਹਾਈ ਵਿੱਚ ਵੀ ਹੁਸ਼ਿਆਰ ਹੁੰਦੇ ਹਨ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗਿੰਨੀ ਦੁਗਲ, ਅਧਿਆਪਕ ਅਨੂ ਉਬਰਾਏ, ਹਰਬੰਸ ਸਿੰਘ, ਜਸਵੀਰ ਕੌਰ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਹਰਪਾਲ ਕੌਰ, ਬਲਰਾਜ ਸਿੰਘ, ਕ੍ਰਿਸਨ ਮਹਿਤਾ, ਜਗਦੀਸ਼ ਕੌਰ ਵੀ ਮੌਜੂਦ ਸਨ|

VIA PUNJAB