- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ਾਰਦੁਲ ’ਚ ਹਰਫਨਮੌਲਾ ਬਣਨ ਦੀ ਕਾਬਲੀਅਤ: ਅਰੁਣ
ਨਵੀਂ ਦਿੱਲੀ – ਭਾਰਤ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਅਨੁਸਾਰ ਸ਼ਾਰਦੁਲ ਠਾਕੁਰ ਵਿੱਚ ਹਰਫਨਮੌਲਾ ਬਣਨ ਦੀ ਕਾਬਲੀਅਤ ਹੈ ਅਤੇ ਹਾਰਦਿਕ ਪਾਂਡਿਆ ਦੀ ਗੈਰ-ਮੌਜੂਦਗੀ ਵਿੱਚ ਟੀਮ ਨੂੰ ਇਸ ਦੀ ਜ਼ਰੂਰਤ ਵੀ ਹੈ। ਅਰੁਣ ਨੇ ਕਿਹਾ, ‘‘ਹਰਫਨਮੌਲਾ ਖਿਡਾਰੀਆਂ ਨੂੰ ਲੱਭਣਾ ਚੋਣ ਕਮੇਟੀ ਦਾ ਕੰਮ ਹੈ ਅਤੇ ਫਿਰ ਅਸੀਂ ਇਨ੍ਹਾਂ ’ਚ ਨਿਖਾਰ ਲਿਆ ਸਕਦੇ ਹਾਂ। ਸ਼ਾਰਦੁਲ ਨੇ ਸਾਬਤ ਕੀਤਾ ਹੈ ਕਿ ਉਹ ਹਰਫਨਮੌਲਾ ਬਣ ਸਕਦਾ ਹੈ। ਆਸਟਰੇਲੀਆ ’ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਪਾਂਡਿਆ ਨੇ ਪਿਛਲਾ ਟੈਸਟ 2018 ’ਚ ਇੰਗਲੈਂਡ ਦੌਰੇ ਦੌਰਾਨ ਖੇਡਿਆ ਸੀ। ਉਹ ਪਿੱਠ ’ਤੇ ਸੱਟ ਲੱਗਣ ਕਾਰਨ 2019 ਤੋਂ ਜੂਝ ਰਿਹਾ ਹੈ। ਅਰੁਣ ਨੇ ਮੰਨਿਆ ਕਿ ਪਾਂਡਿਆ ਵਰਗਾ ਖਿਡਾਰੀ ਲੱਭਣਾ ਮੁਸ਼ਕਲ ਹੈ।


