ਸ਼ੁਭਮਨ ਤੇ ਸਿਰਾਜ ਖੇਡਣਗੇ ਆਪਣਾ ਪਹਿਲਾ ਮੈਚ

ਭਾਰਤ ਤੇ ਆਸਟਰੇਲੀਆ ਦਰਮਿਆਨ ਭਲਕੇ ਹੋਣ ਵਾਲੇ ਬਾਕਸਿੰਗ ਡੇਅ ਟੈਸਟ ਵਿਚ ਸ਼ੁਭਮਨ ਗਿੱਲ ਤੇ ਮੁਹੰਮਦ ਸਿਰਾਜ ਆਪਣਾ ਪਹਿਲਾ ਟੈਸਟ ਮੈਚ ਖੇਡਣਗੇ। ਪਹਿਲੇ ਮੈਚ ਵਿਚ ਸ਼ਰਮਿੰਦਗੀ ਭਰੀ ਹਾਰ ਮਿਲਣ ਤੋਂ ਬਾਅਦ ਅਤੇ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿਚ ਭਾਰਤੀ ਟੀਮ ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਆਸਟਰੇਲਿਆਈ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤੀ ਪਾਰੀ ਦੀ ਸ਼ੁਰੂਆਤ ਸ਼ੁਭਮਨ ਤੇ ਮਿਯੰਕ ਅਗਰਵਾਲ ਕਰਨਗੇ। ਭਾਰਤ ਵਲੋਂ ਇਸ ਮੈਚ ਵਿਚ ਵਿਕਟਕੀਪਰ ਵਜੋਂ ਰਿਧੀਮਨ ਸਾਹਾ ਦੀ ਥਾਂ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੱਟ ਤੋਂ ਉਭਰ ਚੁੱਕਿਆ ਰਵਿੰਦਰ ਜਡੇਜਾ ਮੈਚ ਖੇਡਣ ਲਈ ਤਿਆਰ ਹੈ। ਦੂਜੇ ਪਾਸੇ ਆਸਟਰੇਲੀਆ ਵਲੋਂ ਆਪਣੀ ਪੁਰਾਣੀ ਟੀਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

VIA PUNJAB