ਸ਼ੇਖ਼ ਹਸੀਨਾ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ

ਢਾਕਾ – ਅਵਾਮੀ ਲੀਗ ਦੀ ਹੂੰਝਾਫੇਰ ਜਿੱਤ ਮਗਰੋਂ ਸੋਮਵਾਰ ਨੂੰ ਸ਼ੇਖ਼ ਹਸੀਨਾ (71) ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਤੀਜੀ ਵਾਰ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਨੇ ਹਸੀਨਾ ਨੂੰ ਅਹੁਦੇ ਦੀ ਸਹੁੰ ਚੁਕਾਈ। ਉਂਜ ਉਹ ਚੌਥੀ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਬਣੀ ਹੈ। ਹਸੀਨਾ ਨਾਲ 24 ਕੈਬਨਿਟ ਮੰਤਰੀ, 19 ਰਾਜ ਮੰਤਰੀਆਂ ਤਿੰਨ ਜੂਨੀਅਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਮੰਤਰੀ ਮੰਡਲ ’ਚ 31 ਨਵੇਂ ਚਿਹਰੇ ਸ਼ਾਮਲ ਹਨ। ਕਈ ਸੀਨੀਅਰ ਆਗੂਆਂ ਨੂੰ ਮੰਤਰੀ ਮੰਡਲ ’ਚ ਥਾਂ ਨਹੀਂ ਮਿਲੀ ਹੈ ਅਤੇ ਰੱਖਿਆ ਵਰਗੇ ਅਹਿਮ ਵਿਭਾਗਾਂ ਨੂੰ ਹਸੀਨਾ ਨੇ ਅਜੇ ਆਪਣੇ ਕੋਲ ਹੀ ਰੱਖਿਆ ਹੈ।

VIA PUNJAB