- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ
ਨਵੀਂ ਦਿੱਲੀ – ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ। ਸਾਬਕਾ ਕਪਤਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਹੈ।ਤੇਂਦੁਲਕਰ ਨੇ ਟਵਿੱਟਰ ਤੇ ਲਿਖਿਆ, ‘ਮੈਂ ਖ਼ੁਦ ਜਾਂਚ ਕਰਵਾ ਰਿਹਾ ਸੀ ਅਤੇ ਕੋਵਿਡ-19 ਤੋਂ ਬਚਣ ਲਈ ਸਭ ਜ਼ਰੂਰੀ ਸਾਵਧਾਨੀਆਂ ਵੀ ਵਰਤ ਰਿਹਾ ਸੀ। ਹਾਲਾਂਕਿ ਬੀਮਾਰੀ ਦੇ ਹਲਕੇ ਲੱਛਣਾਂ ਤੋਂ ਬਾਅਦ ਅੱਜ ਜਾਂਚ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।’ ਉਨ੍ਹਾਂ ਦੱਸਿਆ ਕਿ ਘਰ ਦੇ ਹੋਰ ਮੈਂਬਰ ਜਾਂਚ ਵਿਚ ਨੈਗੇਟਿਵ ਆਏ ਹਨ। ਮੈਂ ਘਰ ਵਿਚ ਇਕਾਂਤਵਾਸ ਵਿਚ ਹਾਂ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਸਿਹਤ ਪੇਸ਼ੇਵਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਮੇਰੀ ਅਤੇ ਦੇਸ਼ ਭਰ ਦੇ ਹੋਰ ਲੋਕਾਂ ਦੀ ਦੇਖ਼ਭਾਲ ਕਰ ਰਹੇ ਹਨ।ਹਾਲ ਹੀ ਦੇ ਦਿਨਾਂ ਵਿਚ ਕੋਵਿਡ-19 ਦੀ ਲਪੇਟ ਵਿਚ ਆਉਣ ਵਾਲੇ ਤੇਂਦੁਲਕਰ ਸਭ ਤੋਂ ਵੱਡੇ ਨਾਮਾਂ ਵਿਚੋਂ ਇਕ ਹਨ।ਉਨ੍ਹਾਂ ਨੇ ਹਾਲ ਵਿੱਚ ਰਾਏਪੁਰ ਵਿੱਚ ਸਾਬਕਾ ਕ੍ਰਿਕਟਰਾਂ ਦੇ ਰੋਡ ਸ਼ੇਫਟੀ ਵਰਲਡ ਸ਼ੀਰੀਜ਼ ਚੈਲੇਂਜ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।


