- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਮਰਾਲਾ ਪੁਲਿਸ ਵੱਲੋਂ ਡੇਢ ਕਿੱਲੋ ਹੈਰੋਇਨ ਅਤੇ 15 ਗ੍ਰਾਮ ਕੋਕੀਨ ਬ੍ਰਾਮਦ-ਦੋਸ਼ੀ ਗ੍ਰ੍ਰਿਫਤਾਰ
ਸਮਰਾਲਾ – ਐਸ ਐਸ ਪੀ ਧਰੁਵ ਦਹਿਆ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਰੇਸ਼ ਅਰੋੜਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਰਣਬੀਰ ਸਿੰਘ ਖਟੜਾ ਡਿਪਟੀ ਇੰਸਪੈਕਟਰ ਲੁਧਿਆਣਾ, ਰੇਜ਼, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਸਮਰਾਲਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਅੱਜ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ), ਸਬ ਡਵੀਜਨ ਸਮਰਾਲਾ ਦੇ ਡੀ ਐਸ ਪੀ ਹਰਸਿਮਰਤ ਸਿੰਘ ਅਤੇ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਸਮਰਾਲਾ ਦੇ ਸਹਾਇਕ ਥਾਣੇਦਾਰ ਸੁਖਵਿੰਦਰਪਾਲ ਸਿੰਘ, ਥਾਣੇਦਾਰ (ਪ੍ਰੋਬ.) ਅਕਾਸ਼ ਦਤ ਸਮੇਤ ਪੁਲਿਸ ਪਾਰਟੀ ਵਲੋ ਨਹਿਰ ਪੁਲ ਨੀਲੋਂ ਪਾਸ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਮੋਨਾ ਵਿਅਕਤੀ ਰੰਗ ਕਾਲਾ (ਵਿਦੇਸ਼ੀ), ਜਿਸਦੇ ਸਜੇ ਮੋਢੇ ਪਰ ਪਿਠੂ ਬੈਗ ਪਾਇਆ ਸੀ, ਚੰਡੀਗੜ ਸਾਈਡ ਵਲੋ ਆ ਰਹੀ ਬਸ ਵਿਚੋਂ ਉਤਰਕੇ ਪਿੰਡ ਨੀਲੋ ਖੁਰਦ ਵਲ ਨੂੰ ਜਾਣ ਲਗਿਆ ਤਾਂ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਦੇਖਕੇ ਘਬਰਾਕੇ ਇਕਦਮ ਪਿਛੇ ਨੂੰ ਮੁੜਨ ਲਗਿਆ ਤਾਂ ਪੁਲਿਸ ਪਾਰਟੀ ਵਲੋ ਉਸਨੂੰ ਸ਼ਕ ਦੀ ਬਿਨਾਹ ਪਰ ਰੋਕਦੇ ਹੋਏ ਉਸਦਾ ਨਾਮ ਪਤਾ ਪੁਛਿਆ, ਜਿਸਨੇ ਆਪਣਾ ਨਾਮ ਟੋਬੀ ਮੋਇਜ ਪੁਤਰ ਮੋਇਜ ਵਾਸੀ ਓਬੇਰੀ ਸਟੇਟ ਈਮੋ ਨਾਈਜੀਰੀਆ ਹਾਲ ਵਾਸੀ ਦਿਲੀ ਦਸਿਆ। ਜੋ ਮੌਕਾ ਪਰ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ ਉਪ ਪੁਲਿਸ ਕਪਤਾਨ (ਆਈ) ਵਲੋ ਤਲਾਸ਼ੀ ਕਰਨ ਤੇ ਉਕਤ ਵਿਅਕਤੀ ਦੇ ਮੋਢੇ ਵਿਚ ਪਾਏ ਪਿਠੂ ਬੈਗ ਨੂੰ ਚੈਕ ਕਰਨ ‘ਤੇ ਬੈਗ ਵਿਚੋਂ 6 ਪੀਨਟ-ਬਟਰ ਦੇ ਡਬੇ ਮਿਲੇ, ਡਬਿਆ ਨੂੰ ਚੈਕ ਕਰਨ ਤੇ 5 ਡਬਿਆ ਵਿਚੋਂ 1 ਕਿਲੋ 500 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਇਕ ਡਬਾ ਖਾਲੀ ਪਾਇਆ ਗਿਆ ਅਤੇ ਪਿਠੂ ਬੈਗ ਵਿਚੋਂ ਇਕ ਛੋਟੀ ਮੋਮੀ ਲਿਫਾਫੀ ਵਿਚੋਂ 15 ਗ੍ਰਾਂਮ ਕੋਕੀਨ ਬ੍ਰਾਮਦ ਹੋਈ। ਜਿਸਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਇਹ ਹੈਰੋਇਨ ਅਤੇ ਕੋਕੀਨ ਜੌਹਨ ਵਾਸੀ ਦਿਲੀ ਪਾਸੋਂ ਲਿਆਕੇ ਅਗੇ ਸਪਲਾਈ ਕਰਦਾ ਹੈ। ਜੌਹਨ ਨਸ਼ੀਲੇ ਪਦਾਰਥਾ ਦਾ ਮੁਖ ਸਪਲਾਇਰ ਹੈ। ਜਿਸ ਸਬੰਧੀ ਉਕਤ ਦੋਸੀਆਨ ਦੇ ਖਿਲਾਫ ਮੁਕਦਮਾ ਸਮਰਾਲਾ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕੀਤਾ ਜਾ ਚੁਕਾ ਹੈ। ਦੋਸ਼ੀ ਜੌਹਨ ਵਾਸੀ ਦਿਲੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਗਏ ਟੋਬੀ ਮੋਇਜ ਪਾਸੋਂ ਹੋਰ ਪੁਛਗਿਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


