ਸਰਕਾਰ ਵੱਲੋਂ ਛੁਪਾਇਆ ਜਾ ਰਿਹਾ ਅੰਮ੍ਰਿਤਸਰ ਰੇਲ ਹਾਦਸੇ ਦਾ ਸੱਚ ਪੜਤਾਲ ਦੌਰਾਨ ਵੱਡਾ ਖੁਲਾਸਾ ਜਗ ਜ਼ਾਹਿਰ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ ਦੁਸਹਿਰੇ ਵਾਲੇ ਦਿਨ ਹੋਏ ਭਿਆਨਕ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦਾ ਸਰਕਾਰੀ ਅੰਕੜਾ 62 ਦੱਸਿਆ ਜਾ ਰਿਹਾ ਹੈ, ਪਰ ਅਸਲੀਅਤ ਵਿੱਚ ਇਹ ਅੰਕੜਾ ਇਸ ਤੋਂ ਕਿਤੇ ਵੱਧ ਹੈ। ਜੌੜਾ ਫਾਟਕ ’ਤੇ ਧਰਨਾ ਦੇ ਰਹੇ ਲੋਕ ਦਾ ਕਹਿਣਾ ਹੈ ਕਿ ਕਿ ਸਰਕਾਰ ਬਚਣ ਲਈ ਇਸ ਅੰਕੜੇ ਨੂੰ ਘਟਾ ਕੇ ਦੱਸ ਰਹੀ ਹੈ। ਇਸ ਸਬੰਧੀ ਜਦ ਕ੍ਰਿਸ਼ਨਾ ਨਗਰ, ਦਸਮੇਸ਼ ਨਗਰ, ਸੁੰਦਰ ਨਗਰ, ਮੋਹਕਮਪੁਰਾ, ਜੱਜ ਨਗਰ, ਧਰਮਪੁਰਾ, ਰਸੂਲਪੁਰ ਕਲਰਾਂ ਅਤੇ ਪ੍ਰੀਤ ਨਗਰ ਵਿੱਚ ਜਾ ਕੇ ਪੁੱਛ-ਗਿੱਛ ਕੀਤੀ ਗਈ ਤਾਂ ਇਸ ਦੌਰਾਨ ਉਨ੍ਹਾਂ ਨੂੰ ਅਜਿਹੇ ਤਿੰਨ ਪਰਿਵਾਰਾਂ ਬਾਰੇ ਪਤਾ ਲੱਗਾ, ਜਿਨ੍ਹਾਂ ਦੇ ਮੈਂਬਰ ਹਾਦਸੇ ਵਿੱਚ ਮਾਰੇ ਗਏ ਸਨ,ਪਰ ਉਨ੍ਹਾਂ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਸੇ ਲਿਸਟ ਵਿੱਚ ਸ਼ਾਮਲ ਨਹੀਂ ਹਨ, ਜਦ ਕਿ ਇਹ ਨਾਂ ਹਸਪਤਾਲਾਂ ਦੀ ਪੋਸਟਮਾਰਟਮ ਲਿਸਟ ਅਤੇ ਸ਼ਮਸ਼ਾਨਘਾਟਾਂ ਦੇ ਰਜਿਸਟਰਾਂ ਵਿੱਚ ਸ਼ਾਮਲ ਹਨ। ਹਾਦਸੇ ਦੇ ਬਾਅਦ ਹਸਪਤਾਲਾਂ ਵਿੱਚ ਇਲਾਜ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਵੀ ਇਸ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਾਦਸੇ ਦੇ ਚਾਰ ਦਿਨ ਬਾਅਦ ਵੀ ਪ੍ਰਸ਼ਾਸਨ ਦਾ ਇਹ ਰਵੱਈਆ ਪਹਿਲਾਂ ਤੋਂ ਹੀ ਦੁਖ਼ੀ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ। ਇਸੇ ਤਰ੍ਹਾਂ ਉਕਤ ਇਲਾਕੇ ਦਾ ਰਹਿਣ ਵਾਲਾ ਸਨੀ ਵਾਸੀ ਜੌੜਾ ਫਾਟਕ, ਪਿਆਰਾ ਸਿੰਘ ਸਰਪੰਚ ਵਾਲਾ ਚੌਕ ਵੀ ਦੁਸ਼ਹਿਰੇ ਵਾਲੇ ਦਿਨ ਹਾਦਸੇ ਦਾ ਸ਼ਿਕਾਰ ਹੋਇਆ ਸੀ, ਪਰ ਉਸ ਦਾ ਨਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਲਿਸਟ ਵਿੱਚ ਸ਼ਾਮਲ ਨਹੀਂ। ਮਾਂ-ਪਿਓ ਦਾ ਇਕਲੌਤਾ ਵਾਰਸ ਸਨੀ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਰਿਕਸ਼ਾ ਚਲਾਉ-ਦੇ ਹਨ। ਉਸ ਦਾ ਪੋਸਟ ਮਾਰਟਮ ਸਿਵਲ ਹਸਪਤਾਲ ਤੇ ਸਸਕਾਰ ਸ਼ਿਵਪੁਰੀ ਵਿੱਚ ਹੋਇਆ ਸੀ। ਇਸੇ ਤਰ੍ਹਾਂ ਹਾਦਸੇ ਦੇ ਦੋ ਘੰਟੇ ਪਹਿਲਾਂ ਆਪਣੇ ਸਾਂਢੂ ਦਿਨੇਸ਼ ਕੋਲ ਆਏ ਯੂ.ਪੀ ਦੇ ਬੁੱਧਰਾਮ ਦਾ ਨਾਂ ਵੀ ਲਿਸਟ ਵਿੱਚ ਸ਼ਾਮਲ ਨਹੀ-। ਹਾਦਸੇ ਵਿੱਚ ਬੁੱਧਰਾਮ ਸਣੇ ਦਿਨੇਸ਼ ਦਾ ਮੁੰਡਾ ਅਭਿਸ਼ੇਕ (10) ਦੀ ਵੀ ਮੌਤ ਹੋ ਗਈ ਸੀ। ਬੁੱਧਰਾਮ ਦੀ ਪਤਨੀ ਰਾਧਾ ਤੇ ਦਿਨੇਸ਼ ਦੀ ਪਤਨੀ ਪ੍ਰੀਤੀ ਜ਼ਖ਼ਮੀ ਹਾਲਤ ਵਿਚ ਹੈ। ਬੁੱਧਰਾਮ ਦਾ ਸਸਕਾਰ ਦੁਰਗਿਆਨਾ ਤੀਰਥ ਵਿੱਚ ਹੋਇਆ ਸੀ। ਇਸੇ ਤਰ੍ਹਾਂ ਹਾਦਸੇ ਵਿੱਚ ਜ਼ਖ਼ਮੀ ਕ੍ਰਿਸ਼ਨ ਵਾਸੀ ਜੌੜਾ ਫਾਟਕ, 40 ਖੂਹ, ਰਸੂਲਪੁਰ ਦੀ ਬੀਤੇ ਸੋਮਵਾਰ ਸਵੇਰੇ 7 ਵਜੇ ਨਿਊ ਲਾਈਫ ਕੇਅਰ ਵਿੱਚ ਮੌਤ ਹੋ ਗਈ ਸੀ ਅਤੇ ਉਸ ਦਾ ਨਾਮ ਨਾ ਤਾਂ ਜ਼ਖ਼ਮੀਆਂ ਵਿੱਚ ਹੈ ਅਤੇ ਨਾ ਹੀ ਮ੍ਰਿਤਕਾਂ ਵਿੱਚ ਹੈ। ਉਸ ਦੇ ਭਰਾ ਵਿੱਕੀ ਨੇ ਦੱਸਿਆ ਕਿ ਹਾਦਸੇ ਦੌਰਾਨ ਉਹ ਡਿੱਗ ਗਿਆ ਸੀ ਤੇ ਭੀੜ ਉਸ ਦੇ ਉਤੋ- ਨਿਕਲ ਗਈ। ਇਸ ਪਿੱਛੋ- ਜ਼ਖ਼ਮੀ ਹਾਲਤ ਵਿੱਚ ਉਹ ਉਸਨੂੰ ਹਸਪਤਾਲ ਲੈ ਗਏ। ਸੋਮਵਾਰ ਨੂੰ ਜਦੋ- ਉਹ ਸਸਕਰ ਕਰਨ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਉਸਦੀ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

VIA PUNJAB