- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਰਜਰੀ ਤੋਂ ਬਾਅਦ ਆਪਣੇ ਦੇਸ਼ ਪਰਤੇ ਸਾਹਾ
ਕੋਲਕਾਤਾ – ਮੈਨਚੈਸਟਰ ‘ਚ ਮੋਢੇ ਦੇ ਆਪਰੇਸ਼ਨ ਤੋਂ ਬਾਅਦ ਆਪਣੇ ਦੇਸ਼ ਵਾਪਸ ਆਏ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕਿਹਾ ਕਿ ਸੱਟ ਤੋਂ ਉਭਰਨ ਦੌਰਾਨ ਤੇਜ਼ ਗੇਂਦਬਾਜਾਂ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸਾਹਾ ਦੇ ਸੱਜੇ ਹੱਥ ‘ਚ ਕੋਹਨੀ ਦੇ ਹੇਠਾਂ ਕਾਫੀ ਜ਼ਿਆਦਾ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਮੈਨਚੈਸਟਰ ਦੇ ਆਰਮ ਕਲੀਨਿਕ ‘ਚ ਸਰਜਰੀ ਤੋਂ ਬਾਅਦ ਉਹ ਆਪਣੇ ਦੇਸ਼ ਵਾਪਸ ਪਰਤੇ। ਤਿੰਨ ਹਫਤੇ ਦੇ ਜ਼ਰੂਰੀ ਆਰਾਮ ਤੋਂ ਬਾਅਦ ਸਾਹਾ ਬੰਗਲੁਰੂ ‘ਚ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ‘ਚ ਰਿਹੈਬਿਲੀਟੇਸ਼ਨ ਸ਼ੁਰੂ ਕਰਨਗੇ। ਸਾਹਾ ਨੇ ਕਿਹਾ ਕਿ ਇਹ ਕਾਫੀ ਮੁਸ਼ਕਿਲ ਹੈ। ਤੁਸੀਂ ਹੱਥ ਨੂੰ ਹਿਲਾ ਨਹੀਂ ਸਕਦੇ ਅਤੇ ਮੈਨੂੰ ਇਸ ਨੂੰ ਇਕ ਹੀ ਸਥਿਤੀ ‘ਚ ਰੱਖਣਾ ਹੈ। ਇਹ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਮੁਸ਼ਕਿਲ ਹੈ। ਪਰ ਇਹ ਅੱਗੇ ਵਧਣ ਅਤੇ ਵਾਪਸੀ ਕਰਨ ਦਾ ਇਕਮਾਤਰ ਤਰੀਕਾ ਹੈ। ਇਹ ਮੈਨੂੰ ਕਰਨਾ ਹੀ ਹੋਵੇਗਾ। ਸਾਹਾ ਦੀਆਂ ਨਜ਼ਰਾਂ ਹੁਣ ਆਸਟ੍ਰੇਲੀਆ ਦੇ ਖਿਲਾਫ ਹੋਣ ਵਾਲੀ ਟੈਸਟ ਲੜੀ ‘ਤੇ ਟਿਕੀਆਂ ਹਨ ਜੋ ਛੇ ਦਸੰਬਰ ਤੋਂ ਸ਼ੁਰੂ ਹੋਣਗੀਆਂ। ਆਸਟ੍ਰੇਲੀਆ ਦੌਰੇ ਲਈ ਹੁਣ ਵੀ ਕਾਫੀ ਸਮਾਂ ਬਚਿਆ ਹੈ। ਦੇਖਦੇ ਹਾਂ ਕੀ ਹੁੰਦਾ ਹੈ। ਸਾਹਾ ਨੇ ਕਿਹਾ ਕਿ ਸੱਟਾਂ ਖਿਡਾਰੀ ਦੇ ਕੈਰੀਅਰ ਦਾ ਹਿੱਸਾ ਹੁੰਦੀਆਂ ਹਨ ਪਰ ਕਿਸੇ ਨੂੰ ਵੀ ਸੱਟਾਂ ਦੇ ਨਾਲ ਨਹੀਂ ਖੇਡਣਾ ਚਾਹੀਦਾ। ਆਮ ਤੌਰ ‘ਤੇ 55 ਫੀਸਦੀ ਮਾਮਲਿਆਂ ‘ਚ ਸੱਟ ਠੀਕ ਹੋਣ ਤੋਂ ਬਾਅਦ ਦੁਬਾਰਾ ਨਹੀਂ ਉਭਰਦੀ। ਇਹ ਸਭ ਇਸ ‘ਤੇ ਨਿਰਭਰ ਕਰਦਾ ਹੈ ਕਿ ਮੈਂ ਕਿੰਝ ਉਭਰਦਾ ਹਾਂ। ਮੈਂ ਜ਼ਲਦਬਾਜ਼ੀ ਨਹੀਂ ਕਰਨਾ ਚਾਹੁੰਦਾ। ਮੈਂ ਹੌਲੀ-ਹੌਲੀ ਅੱਗੇ ਵਧਣਾ ਚਾਹੁੰਦਾ ਹਾਂ ਜਿਸ ਨਾਲ ਇਹ ਵਧੇ ਨਾ।


