- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਵੱਛਤਾ ਮੁਹਿੰਮ ਨੂੰ ਲੋਕਾਂ ਨਾਲ ਮਿਲ ਕੇ ਇਸ ਨੂੰ ਸਫਲ ਬਣਾਉਣ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਧਿਕਾਰੀ ਸਵੱਛਤਾ ਮੁਹਿੰਮ ਨੂੰ ਲੋਕਾਂ ਨਾਲ ਮਿਲ ਕੇ ਇਕ ਮੁਹਿੰਮ ਵੱਜੋਂ ਚਲਾ ਕੇ ਇਸ ਨੂੰ ਸਫਲ ਬਣਾਉਣ ਅਤੇ ਹਰਿਆਣਾ ਨੂੰ ਸਾਫ ਅਤੇ ਸੁੰਦਰ ਬਣਾਉਣ| ਇਸ ਦੇ ਨਾਲ ਹੀ ਸਰਦੀ ਦੇ ਮੌਮਸ ਨੂੰ ਵੇਖਦੇ ਹੋਏ ਸੜਕਾਂ ‘ਤੇ ਸਾਇਨ, ਸਿੰਗਲ ਅਤੇ ਰਿਫਲੇਕਟਰ ਦੀ ਵਿਵਸਥਾ ਨੂੰ ਦਰੂਸਤ ਕਰਨ|ਮੁੱਖ ਮੰਤਰੀ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਲੈ ਰਹੇ ਸਨ| ਮੀਟਿੰਗ ਵਿਚ ਸਵੱਛਤਾ ਮੁਹਿੰਮ-ਸ਼ਹਿਰੀ, ਬਕਾਇਆ ਬਿਲਾ ਨਿਪਟਾਨ ਯੋਜਨਾ, ਉੱਜਵਲ ਯੋਜਨਾ, ਸ਼ਿਵ ਧਾਮ ਨਵੀਨੀਕਰਣ ਯੋਜਨਾ ਅਤੇ ਰੋਡ ਤੋਂ ਟੀ ਵਰਗੇ ਵਿਸ਼ਿਆਂ ‘ਤੇ ਸਮਖਿਆ ਕੀਤੀ ਗਈ|ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸਵੱਛਤਾ ਮੁਹਿੰਮ ਨੂੰ ਪੂਰੀ ਤਰਾਂ ਸਫਲ ਬਣਾਉਣ ਲਈ ਨਵੇਂ-ਨਵੇਂ ਪ੍ਰਯੋਗ ਕੀਤੇ ਜਾਣ| ਜਿਲਾ ਪੱਧਰ ‘ਤੇ ਇਕ ਸਵੱਛਤਾ ਕਮੇਟੀ ਬਣਾਉਣ ਜਿਸ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਕਰਨਗੇ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀ ਅਤੇ ਸ਼ਹਿਰ ਦੇ ਕੁਝ ਨਾਗਰਿਕਾਂ ਨੂੰ ਇਸ ਦਾ ਮੈਂਬਰ ਬਣਾਉਣ ਅਤੇ ਕਮੇਟੀ ਦੇ ਮੈਂਬਰ ਹਰ ਸੜਕ ਦੀ ਜਾਂਚ ਕਰਨਗੇ ਕਿ ਸੜਕ ‘ਤੇ ਕਿਧਰੇ ਕੋਈ ਗੰਦਗੀ ਦਾ ਢੇਰ ਨਾ ਹੋਵੇ| ਇਸ ਦੇ ਨਾਲ ਹੀ ਜਿਲਾ ਪੱਧਰ ‘ਤੇ ਸਵੱਛਤਾ ਫੰਡ ਵੀ ਬਣਾਏ ਤਾਂ ਜੋ ਕਮੇਟੀ ਵੱਲੋਂ ਛੋਟੇ-ਛੋਟੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ|ਉਨਾਂ ਨੇ ਅਧਿਕਾਰੀਆਂ ਤੋਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਧੂੰਧ ਹੋਵੇਗੀ, ਉਸ ਨਾਲ ਪਹਿਲੇ ਸੜਕਾਂ ‘ਤੇ ਸਾਇਨ ਬੋਰਡ, ਸਿੰਗਲ ਅਤੇ ਰਿਫਲੇਕਟਰਾਂ ਦੀ ਵਿਵਸਥਾ ਨੂੰ ਯਕੀਨੀ ਕਰਨ ਤਾਂ ਜੋ ਜਾਨ-ਮਾਲ ਦਾ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਨਾ ਹੋਵੇ| ਇਸ ਦ ਨਾਲ ਹੀ ਸਮੇਂ ਰਹਿੰਦੇ ਰੈਨ ਬਸੇਰਿਆਂ ਦੀ ਵਿਵਸਥਾ ਅਜੇ ਤੋਂ ਕਰਨੀ ਸ਼ੁਰੂ ਕਰ ਦੇਣ|ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਜਿਲਾ ਪੂਰੀ ਤਰਾਂ ਨਾਲ ਆਪਣੀ ਤਿਆਰ ਕਰ ਲੈਣ| ਇਕ ਮਹੀਨੇ ਵਿਚ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚੋਂ ਸਾਰੇ ਸ਼ਹਿਰਾਂ ਵਿਚੋਂ ਸੱਭ ਤੋਂ ਸਵੱਛ ਸ਼ਹਿਰ ਨੂੰ ਪਹਿਲਾ ਪੁਰਸਕਾਰ ਦਿੱਤਾ ਜਾਵੇਗਾ| ਉਨਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਣ ਅਤ ਸਵੱਛਤਾ ਯਾਤਰਾ ਕੱਢਵਾਉਣ, ਜਿਸ ਨਾਲ ਬੱਚੇ ਵੀ ਸਫਾਈ ਵੱਲ ਜਾਗਰੂਕ ਹੋਣ ਅਤੇ ਸਮਾਜ ਵਿਚ ਵੀ ਜਾਗਰੂਕਤਾ ਆਵੇ| ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਧੂਲ ਮਿੱਟੀ ਨੂੰ ਉਡਣ ਤੋਂ ਰੋਕਿਆ ਜਾਵੇ ਅਤੇ ਜਿੱਥੇ ਨਿਰਮਾਣ ਕੰਮ ਹੋਣ, ਉਨਾਂ ਨੂੰ ਆਦੇਸ਼ ਦਿੱਤੇ ਜਾਣ ਕਿ ਉਸ ਥਾਂ ‘ਤੇ ਪਾਣੀ ਦਾ ਛਿੜਕਾਵ ਕਰਨ|ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜਿੱਥੇ ਪਾਣੀ ਖੜਾ ਹੁੰਦਾ ਹੈ ਜਾਂ ਖੱਡੇ ਹਨ ਜਾਂ ਕੀਚੜ ਵਰਗੀ ਸਮੱਸਿਆਵਾਂਹਨ, ਉਨਾਂ ਨੂੰ ਵੀ ਭਰੀ ਜਾਵੇ, ਜਿਸ ਨਾਲ ਨਾ ਸਿਰਫ ਸਵੱਛਤਾ ਵਿਚ ਫਾਇਦਾ ਹੋਵੇਗਾ, ਸਗੋਂ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਵਿਚ ਵੀ ਕਮੀ ਆਵੇਗੀ| ਇਸ ਨਾਲ ਹੀ ਪ੍ਰਦੂਸ਼ਣ ਦੇ ਸਰੋਤਾਂ ‘ਤੇ ਵੀ ਧਿਆਨ ਦੇਣ ਅਤੇ ਉਸ ਨੂੰ ਕੰਮ ਕਰਨ|ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਖਾਲੀ ਪਲਾਟ ਦੇ ਮਾਲਿਕਾਂ ਨੂੰ ਨੋਟਿਸ ਜਾਰੀ ਕਰਨ, ਕਿਉਂਕਿ ਆਪਣੇ ਪਲਾਟ ਦੀ ਸਫਾਈ ਕਰਵਾਉਣ ਮਾਲਿਕ ਦੀ ਆਪਣੀ ਜਿੰਮੇਵਾਰੀ ਹੈ| ਇਸ ਦੇ ਨਾਲ ਹੀ ਸੜਕ ਕਿਨਾਰੇ ਝਾੜਿਆਂ ਨੂੰ ਵੀ ਕਟਵਾਉਣ| ਦੁਕਾਨਦਾਰਾਂ ਅਤੇ ਲੋਕਾਂ ਨੂੰ ਪਲਾਸਟਿਕ ਬੈਗ ਦਾ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਕੂਲ, ਹਸਪਤਾਲ ਦੇ ਕੰਪਲੈਕਸ ਅਤੇ ਉਸ ਦੇ ਨੇੜਲੇ ਸਫਾਈ ਕਰਵਾਉਣਾ ਯਕੀਨੀ ਕਰਨ ਅਤੇ ਹਰ ਮਹੀਨੇ ਇਕ ਮੁਕਾਬਲੇ ਦਾ ਆਯੋਜਨ ਵੀ ਕੀਤਾ ਜਾਵੇ, ਜਿਸ ਵਿਚ ਇਕ ਸੰਸਥਾਨ ਨੂੰ ਪੁਰਸਕਾਰ ਦਿੱਤਾ ਜਾਵੇ| ਮੁਕਾਬਲੇ ਦੀ ਭਾਵਨਾ ਵੱਧਾਉਣ ਨਾਲ ਸਵੱਛਤਾ ਮੁਹਿੰਮ ਨੂੰ ਸਫਲਤਾ ਮਿਲੇਗੀ|ਮੁੱਖ ਮੰਤਰੀ ਨੇ ਕਿਹਾ ਕਿ ਬਕਾਇਆ ਬਿਜਲੀ ਬਿਲ ਨਿਪਟਾਰਾ ਯੋਜਨਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਵੱਧ ਤੋਂ ਵੱਧ ਖਪਤਕਾਰ ਇਸ ਯੋਜਨਾ ਦਾ ਲਾਭ ਚੁੱਕ ਸਕਣ ਅਤੇ ਹਮਾਰਾ ਗਾਂਵ-ਜਗਮਗ ਗਾਂਵ ਯੋਜਨਾ ਨਾਲ ਜੁੜ ਸਕਣ|ਇਸ ਮੌਕੇ ‘ਤੇ ਸਥਾਨਕ ਸਰਕਾਰ ਮੰਤਰੀ ਕਵਿਤਾ ਜੈਨ, ਸਹਿਕਾਰਤਾ ਰਾਜ ਮੰਤਰੀ ਮਨੀਸ਼ ਗ੍ਰੋਵਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜਿਰ ਸਨ|


