ਸਾਂਝਾ ਮੁਲਾਜ਼ਮ ਮੰਚ ਵੱਲੋਂ ਵਿਧਾਨ ਸਭਾ ਵੱਲ ਕੀਤਾ ਰੋਸ ਮਾਰਚ

ਚੰਡੀਗੜ੍ਹ – ਸਾਝਾ ਮੁਲਾਜ਼ਮ ਮੰਚ ਵੱਲੋਂ ਅੱਜ ਵਿਧਾਨ ਸਭਾ ਦੇ ਸ਼ੈਸ਼ਨ ਦੇ ਪਹਿਲੇ ਦਿਨ ਹੀ ਪੁੱਡਾ ਗਰਾਂਊਡ ਵਿਖੇ ਇੱਕਠ ਕਰਕੇ ਵਿਧਾਨ ਸਭਾ ਨੂੰ ਘੇਰਨ ਲਈ ਰੋਸ ਮਾਰਚ ਕੀਤਾ| ਮੁਲਾਜ਼ਮਾਂ ਵੱਲੋਂ ਰੋਸ ਵਜੋਂ ਕਾਲੇ ਕੱਪੜੇ ਪਹਿਨ ਕੇ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਅਤੇ ਸਰਕਾਰ ਵਿਰੁੱਧ ਲਿਖੇ ਸਲੋਗਨਾਂ ਵਾਲੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਨਾਰੇ ਮਾਰਦੇ ਹੋਏ ਪੁੱਡਾ ਗਰਾਂਊਡ ਤੋਂ ਵਿਧਾਨ ਸਭਾ ਵੱਲ ਮਾਰਚ ਸ਼ੁਰੂ ਕੀਤਾ ਗਿਆ ਜਿਸਨੂੰ ਪੰਜਾਬ ਚੰਡੀਗੜ੍ਹ ਦੀ ਹੱਦ ਤੇ ਵਾਈ.ਪੀ.ਐਸ ਚੌਕ ਤੇ ਬੈਰੀਗੇਟ ਲਗਾ ਕੇ ਰੋਕ ਲਿਆ ਗਿਆ| ਮੁਲਾਜਮਾਂ ਨੇ ਇਸ ਜਗ੍ਹਾ ਤੇ ਸੜਕ ਵਿਚਾਲੇ ਬੈਠ ਕੇ ਸਰਕਾਰ ਵਿਰੁੱਧ ਨਾਹਰੇਬਾਜੀ ਕੀਤੀ| ਮੰਚ ਦੇ ਮੁੱਖ ਸੰਚਾਲਕ ਅਤੇ ਸਕੱਤਰੇਤ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਮੇਖ ਸਿੰਘ ਸਿੱਧੂ, ਗੁਰਨਾਮ ਸਿੰਘ ਵਿਰਕ, ਗੁਰਮੇਲ ਸਿੰਘ ਸਿੱਧੂ, ਗੁਰਮੀਤ ਸਿੰਘ ਵਾਲੀਆ, ਸੰਜੇ ਸਿੰਘ ਕਾਹਲੋਂ, ਅਮਰੀਕ ਸਿੰਘ ਬੰਗੜ, ਗੁਰਸ਼ਰਨਜੀਤ ਸਿੰਘ ਹੁੰਦਲ, ਅਤੇ ਰਣਜੀਤ ਸਿੰਘ ਹੰਸ, ਯੂ.ਟੀ.ਫੈਡਰੇਸ਼ਨ ਆਦਿ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਅਤੇ ਸਮਾਜ ਦੇ ਬਾਕੀ ਵਰਗਾ ਵਿਰੁੱਧ ਦੋਗਲੀ ਨੀਤੀ ਤਹਿਤ ਕੰਮ ਕਰ ਰਹੀ ਹੈ| ਲੋਕਾਂ ਵੱਲੋਂ ਚੁਣੀ ਗਈ ਲੋਕਤੰਤਰਿਕ ਸਰਕਾਰ ਨੂੰ ਚਾਹੀਦਾ ਹੈ ਕਿ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇ| ਬੁਲਾਰਿਆਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਮੰਤਰੀਆਂ ਨੂੰ ਤਾਂ ਸਰਕਾਰੀ ਖਜਾਨੇ ਵਿਚੋਂ ਸਾਰਿਆਂ ਸਹੂਲਤਾਂ ਦੇ ਰਹੀ ਹੈ ਪ੍ਰੰਤੂ ਮੁਲਾਜਮਾਂ ਅਤੇ ਹੋਰ ਸ਼ਹਿਰੀਆਂ ਨੂੰ ਖਜਾਨਾ ਖਾਲੀ ਹੋਣ ਦੇ ਨਾਂ ਉਹਨਾਂ ਦੇ ਹੱਕਾਂ ਤੋਂ ਵਾਝੇ ਕਰ ਰਹੀ ਹੈ| ਉਹਨਾਂ ਕਿਹਾ ਕਿ ਸਰਕਾਰ ਲੋਕਤੰਤਰ ਨੂੰ ਛਿੱਕੇ ਟੰਗ ਕੇ ਰਜਵਾੜਾਸ਼ਾਹੀ ਅਤੇ ਤਾਨਾਸ਼ਾਹੀ ਅਨੁਸਾਰ ਕੰਮ ਕਰ ਰਹੀ ਹੈ| ਧਰਨੇ ਵਾਲੀ ਥਾਂ ਤੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਸ੍ਰੀ ਅੰਕਿਤ ਬਾਂਸਲ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਤੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਹਾਸਿਲ ਕੀਤਾ| ਸ੍ਰ. ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੇ ਹੱਕਾਂ ਲਈ ਵਚਨਬਧ ਹੈ ਅਤੇ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕੰਮ ਕਰ ਰਹੀ ਹੈ| ਇਸ ਮੌਕੇ ਪੰਜਾਬ ਸਟੇਟ ਇੰਮਪਲਾਈਜ ਯੂਨੀਅਨ, ਮਿਊਸਪਲ ਇੰਮਪਲਾਈਜ ਯੂਨੀਅਨ, ਵੈਟਨਰੀ ਇੰਸਪੈਕਟਰ ਯੂਨੀਅਨ, ਪੀ.ਆਰ.ਟੀ.ਸੀ. ਹੈਡ ਆਫਿਸ ਯੂਨੀਅਨ, ਟਰਾਂਸਪੋਰਟ ਸਟਾਫ ਐਸੋਸੀਏਸ਼ਨ, ਪੰਜਾਬ ਰੋਡਵੇਜ, ਆਈ. ਟੀ .ਆਈ. ਇੰਮਪਲਾਈਜ਼ ਯੂਨੀਅਨ , ਪੰਜਾਬ ਸਟੇਟ ਕਰਮਚਾਰੀ ਦਲ, ਪੀ.ਐਸ.ਐਸ.ਐਫ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ, ਸਕੱਤਰੇਤ ਡਰਾਇਵਰ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਸਾਂਝਾ ਮੁਲਾਜਮ ਮੰਚ ਦੇ ਕਨਵੀਨਰ ਮੇਘ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ, ਨਛੱਤਰ ਸਿੰਘ ਭਾਈਰੂਪਾ, ਜ਼ਸਵਿੰਦਰ ਸਿੰਘ , ਭਰਪੂਰ ਸਿੰਘ, ਜਸਵੀਰ ਸਿੰਘ ਖੇੜਾ, ਪਰਵਿੰਦਰ ਸਿੰਘ ਖੰਗੂੜਾ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਸਤਨਾਮ ਸਿੰਘ ਸਿੰਧੂ, ਗੁਰਮੀਤ ਸਿੰਘ ਵਾਲੀਆ, ਗੁਰਨਾਮ ਸਿੰਘ ਵਿਰਕ, ਖੁਸ਼ਵਿੰਦਰ ਕਪਿਲਾ, ਪਵਨਜੀਤ ਸਿੰਘ ਸਿੱਧੂ, ਲਖਵਿੰਦਰ ਸਿੰਘ, ਬਚਿੱਤਰ ਸਿੰਘ, ਸੁਖਵਿੰਦਰ ਸਿੰਘ, ਜਗਦੇਖ ਕੌਲ, ਮਨਜੀਤ ਸਿੰਘ ਰੰਧਾਵਾ, ਜਸਵੀਰ ਰਾਣਾ, ਸੁਸ਼ੀਲ ਕੁਮਾਰ, ਅਮਿਤ ਕਟੋਚ, ਅਜੀਤ ਸਿੰਘ ਬੜਵਾਲ, ਵਰਿੰਦਰ ਸਿੰਘ ਕੈਰੋ, ਤਰਸੇਮ ਸਿੰਘ ਭੱਠਲ, ਭੁਪਿੰਦਰ ਸਿੰਘ ਸੋਮਲ, ਵੇਦ ਪ੍ਰਕਾਸ਼ ਸ਼ਰਮਾ, ਸੂਰਜ ਕੁਮਾਰ, ਬਲਜੀਤ ਸਿੰਘ, ਮੋਹਣ ਸਿੰਘ, ਸੁਖਵਿੰਦਰ ਸਿੰਘ ਚਹਿਲ, ਬਲਰਾਜ ਸਿੰਘ, ਕੁਲਦੀਪ ਸਿੰਘ ਖੰਨਾਂ, ਸ਼ਵਿੰਦਰ ਕੌਰ ਵਾਲੀਆ, ਮਨਜਿੰਦਰ ਕੌਰ, ਸੁਖਜੀਤ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਪ੍ਰੀਆ ਉਪਲ, ਕੰਵਲਜੀਤ ਕੌਰ, ਸਲਾਹਕਾਰ, ਕਮੇਟੀ, ਦਰਸ਼ਨ ਸਿੰਘ ਪਤਲੀ, ਅਮਰੀਕ ਸਿੰਘ ਬੰਗੜ, ਹਰੀ ਸਿੰਘ ਟੌਹੜਾ, ਰਣਜੀਤ ਸਿੰਘ ਹੰਸ,ਗੁਰਪ੍ਰੀਤ ਸਿੰਘ ਗਰਚਾ, ਭਗਵੰਤ ਸਿੰਘ, ਮਹੇਸ਼ ਇੰਦਰ, ਨਵਰਾਜ ਸਿੰਘ, ਸੁਰਿੰਦਰ ਸੂਦ, ਗੁਰਸ਼ਰਨਜੀਤ ਸਿੰਘ ਹੁੰਦਲ, ਪਵਨ ਕੁਮਾਰ, ਧੀਰਜ਼ ਖੁੱਲਰ, ਗੁਰਪ੍ਰੀਤ ਚੌਹਾਨ, ਦਲਵਿੰਦਰ ਸਿੰਘ, ਜਗਮੋਹਣ ਸਿੰਘ, ਰਾਜੀਵ ਸ਼ਰਮਾ, ਮਨਜਿੰਦਰ ਸਿੰਘ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਸਮੂਅਲ ਮਸੀਹ, ਰਾਜਿੰਦਰ ਸਿੰਘ, ਅਰਮਿੰਦਰ ਸਿੰਘ, ਲਾਭ ਸਿੰਘ ਸੈਣੀ, ਮਨਦੀਪ ਸਿੰਘ, ਅਮਰੀਕ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਦਰਸ਼ਨ ਸਿੰਘ, ਦਰਸ਼ਨ ਸਿੰਘ ਲੁਬਾਣਾ, ਬਲਦੇਵ ਸਿੰਘ ਬੁਟਰ, ਕੁਲਜੀਤ ਸਿੰਘ ਬੰਬੀਹਾ, ਸੰਜੀਵ ਕਾਲੜਾ ਜਸਵੀਰ ਸਿੰਘ, ਬਲਜੀਤ ਕੌਲ, ਆਈਜੈਕ ਮਸੀਹ, ਜਸਵੀਰ ਸਿੰਘ, ਰਾਮ ਲਾਲ, ਪਰਮਪਾਲ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਹਰੀ ਭੂਸ਼ਣ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਜਸਕਰਨ ਸਿੰਘ, ਸੰਜੀਵ ਬੱਲੀ, ਦਿਲਬਾਗ ਸਿੰਘ, ਰੋਹਿਤ, ਕਰਮਜੀਤ ਕੌਰ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਮਸਤਾਨ ਸਿੰਘ, ਵਰਿੰਦਰ ਸਿੰਘ, ਨਿਤਨ ਬਾਂਸਲ, ਕਵਲਪ੍ਰੀਤ ਸਿੰਘ, ਹੁਕਮ ਸਿੰਘ ਬਾਜਵਾ, ਪ੍ਰੇਮ ਲਤਾ, ਮੋਨਿਕਾ, ਬਬੀਤਾ, ਅਨਮੋਲ, ਰਪਿੰਦਰ ਸਿੰਘ, ਸਤਿੰਦਰ ਸਿੰਘ, ਤੇਜਿੰਦਰ ਸਿੰਘ, ਮਹਾਦੇਵ ਆਦਿ ਨੇ ਸ਼ਿਰਕਤ ਕੀਤੀ|

VIA PUNJAB