- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੈਕਟਰ 76-80 ਦੇ ਵਸਨੀਕਾਂ ਅਤੇ ਅਲਾਟੀਆਂ ਵਲੋਂ ਪੁੱਡਾ ਭਵਨ ਵਿਖੇ ਧਰਨਾ ਅਤੇ ਸਮੂਹਿਕ ਭੁੱਖ ਹੜਤਾਲ
ਐਸ ਏ ਐਸ ਨਗਰ – ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ (ਰਜਿ:) ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਗਮਾਡਾ ਵੱਲੋਂ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ ਪਾਣੀ ਦੀ ਬਿਲਾਂ ਦੇ ਵਧਾਏ ਰੇਟ ਅਤੇ 76-80 ਦੀਆਂ ਸਮੱਸਿਆਵਾਂ ਨੂੰ ਲੈ ਕੇ ਅਲਾਟੀਆਂ ਵਲੋਂ ਸਮੂਹਿਕ ਭੁੱਖ ਹੜਤਾਲ ਕੀਤੀ ਗਈ ਜਿਸ ਵਿੱਚ ਸੈਕਟਰ 76-80 ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ| ਭੁੱਖ ਹੜਤਾਲ ਤੇ ਬੈਠੇ ਕਮੇਟੀ ਦੇ ਸਰਪ੍ਰਸਤ ਸ. ਰਘਬੀਰ ਸਿੰਘ ਸੰਧੂ, ਪ੍ਰਧਾਨ ਸੁੱਚਾ ਸਿੰਘ ਕਲੌੜ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ, ਸੈਕਟਰ 77 ਦੇ ਰੈਜੀਡੈਂਟ ਐਂਡ ਡਿਵੈਲਪਮੈਂਟ ਕਮੇਟੀ ਦੇ ਪ੍ਰਧਾਨ ਦਿਆਲ ਚੰਦ ਅਤੇ ਸੈਕਟਰ 79 ਦੇ ਪ੍ਰਧਾਨ ਐਮ. ਪੀ ਸਿੰਘ ਨੇ ਦੱਸਿਆ ਕਿ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ ਮਿਤੀ 1-9-2017 ਤੋਂ 5.5 ਗੁਣਾਂ ਨੇ ਪਾਣੀ ਦੇ ਬਿਲਾਂ ਦੇ ਵਧਾਏ ਰੇਟਾਂ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਕਮੇਟੀ ਵਲੋਂ ਮਕਾਨ ਉਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸਰਕਾਰ ਦੇ ਹੋਰ ਨੁਮਿੰਦਿਆਂ ਅਤੇ ਗਮਾਡਾ ਅਧਿਕਾਰੀਆਂ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ ਪਰੰਤੂ ਡੇਢ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਪਾਣੀ ਦੇ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਨਹੀਂ ਲਿਆ ਗਿਆ| ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਗਮਾਡਾ ਵਲੋਂ ਸੈਕਟਰ 76-80 ਵਿੱਚ 23 ਏਕੜ ਜਮੀਨ ਦਾ 31 ਅਕਤੂਬਰ 2018 ਨੂੰ ਕਬਜਾ ਲੈ ਲਿਆ ਗਿਆ ਹੈ, ਪਰੰਤੂ ਹਾਲੇ ਤੱਕ ਗਮਾਡਾ ਵਲੋਂ ਉਸ ਦਾ ਵਿਕਾਸ ਨਹੀਂ ਕੀਤਾ ਗਿਆ ਜਿਸ ਕਾਰਨ ਅਲਾਟਮੈਂਟ ਤੋਂ ਵਾਂਝੇ ਰਹਿੰਦੇ ਤਕਰੀਬਨ 200 ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਮਿਲਣ ਵਿੱਚ ਦੇਰੀ ਹੋ ਰਹੀ ਹੈ| ਇਸ ਤੋਂ ਇਲਾਵਾ ਗਮਾਡਾ ਵੱਲੋਂ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਪੂਰਾ ਕਰਨ, ਸੈਕਟਰ 76-80 ਅਤੇ 85-89 ਨੂੰ ਵੰਡਦੀ ਸੜਕ ਨੂੰ ਚਾਲੂ ਕਰਨ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਨ, ਹਾਉਸਫੈਡ ਸੈਕਟਰ 76-80 ਦੀਆਂ ਸੜਕ ਦੇ ਨਜਾਇਜ਼ ਤੌਰ ਤੇ ਰੇਤੇ ਬਜਰੀ ਆਦਿ ਕੰਮਾਂ ਵਿੱਚ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਕਮੇਟੀ ਨੂੰ ਮਜਬੂਰ ਹੋ ਕੇ ਭੁੱਖ ਹੜਤਾਲ ਰੱਖਣੀ ਪਈ| ਇਸ ਮੌਕੇ ਆਗੂਆਂ ਨੇ ਗਮਾਡਾ ਸਰਕਾਰ ਨੂੰ ਪਾਣੀ ਦੇ ਬਿਲਾਂ ਵਿੱਚ ਵਾਧਾ ਵਾਪਿਸ ਲੈਣ ਅਤੇ ਸੈਕਟਰ 76-80 ਦੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਅਤੇ ਚਿਤਾਵਾਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਕਮੇਟੀ ਨੂੰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ|


