- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਊਦੀ ਮੱਕਾ-ਮਦੀਨਾ ਨੂੰ ਜੋੜਨ ਵਾਲੇ ਸਟੇਸ਼ਨ ਤੇ ਅੱਗ ਲੱਗਣ ਨਾਲ 11 ਵਿਕਅਤੀ ਜ਼ਖਮੀ
ਰਿਆਦ – ਸਾਊਦੀ ਅਰਬ ਦੇ ਜੇਦਾਹ ਵਿੱਚ ਸਥਿਤੀ ਹਰਮੇਨ ਹਾਈ ਸਪੀਡ ਟਰੇਨ ਸਟੇਸ਼ਨ ਤੇ ਅੱਗ ਲੱਗਣ ਕਾਰਨ 11 ਵਿਅਕਤੀ ਜ਼ਖਮੀ ਹੋ ਗਏ| ਕਈ ਫੁੱਟ ਦੀ ਉੱਚਾਈ ਤਕ ਧੂੰਏਂ ਦਾ ਗੁਬਾਰ ਘੰਟਿਆਂ ਤਕ ਆਸਮਾਨ ਵਿੱਚ ਉੱਠਦਾ ਰਿਹਾ| ਜਿਕਰਯੋਗ ਹੈ ਕਿ ਇਹ ਰੇਲਵੇ ਲਾਈਨ ਇਸਲਾਮ ਦੇ 2 ਸਭ ਤੋਂ ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਨੂੰ ਜੋੜਦੀ ਹੈ| ਰਿਪੋਰਟਾਂ ਮੁਤਾਬਕ ਇਸ ਦੁਰਘਟਨਾ ਵਿੱਚ 11 ਵਿਅਕਤੀ ਜ਼ਖਮੀ ਹੋਏ ਹਨ| ਇਨ੍ਹਾਂ ਵਿੱਚੋਂ 4 ਦਾ ਇਲਾਜ ਸਟੇਸ਼ਨ ਤੇ ਹੀ ਹੋ ਗਿਆ ਸੀ ਜਦਕਿ ਬਾਕੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ|ਕਿਹਾ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਕਾਬੂ ਕਰਨ ਲਈ 12 ਘੰਟੇ ਤੋਂ ਵੱਧੇਰੇ ਸਮੇਂ ਤਕ ਜੱਦੋ-ਜਹਿਦ ਕਰਨੀ ਪਈ| ਅੱਗ ਨੂੰ ਬੁਝਾਉਣ ਲਈ ਹੈਲੀਕਾਪਟਰਾਂ ਦੀ ਵੀ ਮਦਦ ਲਈ ਗਈ| ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਲਾਈਨ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ|ਜ਼ਿਕਰਯੋਗ ਹੈ ਕਿ ਮੱਕਾ ਤੇ ਮਦੀਨਾ ਨੂੰ ਜੋੜਨ ਵਾਲੀ ਇਸ ਰੇਲਵੇ ਲਾਈਨ ਨੂੰ ਸਤੰਬਰ 2018 ਵਿੱਚ ਸ਼ੁਰੂ ਕੀਤਾ ਗਿਆ ਸੀ| 450 ਕਿਲੋਮੀਟਰ ਲੰਬੀ ਹਰਮੇਨ ਰੇਲਵੇ ਲਾਈਨ ਦੇ ਨਿਰਮਾਣ ਵਿੱਚ ਕੁੱਲ 7.3 ਬਿਲੀਅਨ ਡਾਲਰ (ਲਗਭਗ 51 ਹਜ਼ਾਰ ਕਰੋੜ ਰੁਪਏ) ਦਾ ਖਰਚਾ ਆਇਆ ਸੀ| ਜਿਕਰਯੋਗ ਹੈ ਕਿ ਇਹ ਪੂਰੇ ਮਿਡਲ ਈਸਟ ਵਿੱਚ ਸਭ ਤੋਂ ਲੰਬੀ ਇਲੈਕਟ੍ਰਿਕ ਸਪੀਡ ਰੇਲਵੇ ਲਾਈਨ ਹੈ| ਇਹ ਪੂਰਾ ਪ੍ਰੋਜੈਕਟ ਪ੍ਰਿੰਸ ਸਲਮਾਨ ਦੇ ‘ਵਿਜ਼ਨ 2030’ ਦਾ ਹਿੱਸਾ ਹੈ ਅਤੇ ਇਸ ਦਾ ਨਿਰਮਾਣ ਦੇਸ਼ ਵਿੱਚ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਕੀਤਾ ਗਿਆ ਹੈ|


