- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਡੀ ਟੀਮ ਵਿੱਚ ਵਾਪਸੀ ਕਰਨ ਦੀ ਸਮਰੱਥਾ: ਸ਼ਰੱਬਸੋਲ
ਮੁਬਈ – ਇੰਗਲੈਂਡ ਦੀ ਮਹਿਲਾ ਕਿ੍ਕਟ ਟੀਮ ਭਾਵੇਂ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਤੋਂ 1-0 ਨਾਲ ਪਛੜ ਗਈ ਹੈ ਪਰ ਇੰਗਲੈਂਡ ਦੀ ਗੇਂਦਬਾਜ਼ ਆਨਿਆ ਸ਼ਰੱਬਸੋਲ ਨੇ ਐਤਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਵਿੱਚ ਸਥਿੱਤੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਸਮਰੱਥਾ ਹੈ। ਸ਼ਰੱਬਸੋਲ ਨੇ ਦੂਜੇ ਇੱਕ ਰੋਜ਼ਾ ਮੈਚ ਤੋਂ ਪਹਿਲੀ ਸ਼ਾਮ ਨੂੰ ਕਿਹਾ,‘ ਸਾਡੀ ਟੀਮ ਦੇ ਵਿੱਚ ਪਾਸਾ ਪਲਟਣ ਦੀ ਕਾਬਲੀਅਤ ਹੈ। ਅਸੀਂ ਪਿਛਲੇ ਅਠਾਰਾਂ ਮਹੀਨੇ ਦੇ ਵਿੱਚ ਇਸ ਤਰ੍ਹਾਂ ਕਰਕੇ ਦਿਖਾਇਆ ਹੈ। ਅਸੀਂ ਹਾਰ ਵਾਲੀਆਂ ਸਥਿੱਤੀਆਂ ਵਿੱਚੋਂ ਉਭਰ ਕੇ ਜਿੱਤ ਹਾਸਲ ਕਰਕੇ ਲੜੀ ਵਿੱਚ ਵਾਪਸੀ ਕੀਤੀ ਹੈ। ਮੇਰਾ ਸੱਚਮੁੱਚ ਹੀ ਇਹ ਮੰਨਣਾ ਹੈ ਕਿ ਅਸੀਂ ਮੈਦਾਨ ਵਿੱਚ ਜਾ ਕੇ ਸਥਿਤੀ ਨੂੰ ਬਦਲ ਸਕਦੀਆਂ ਹਾਂ।’ਭਾਰਤ ਨੇ ਸ਼ੁੱਕਰਵਾਰ ਨੂੰ ਲੜੀ ਦੇ ਸ਼ੁਰੂਆਤੀ ਮੈਚ ਵਿੱਚ ਇੰਗਲੈਂਡ ਦੀ ਵਿਸ਼ਵ ਚੈਂਪੀਅਨ ਟੀਮ ਨੂੰ 66 ਦੌੜਾਂ ਦੇ ਉੱਤੇ ਸਮੇਟ ਦਿੱਤਾ ਸੀ। ਸਮਰਸੈੱਟ ਵਿੱਚ ਜਨਮੀ ਇੰਗਲੈਂਡ ਦੀ ਇਸ ਕ੍ਰਿਕਟਰ ਨੇ 56 ਇੱਕ ਰੋਜ਼ਾ ਮੈਚਾਂ ਦੇ ਵਿੱਚ 69 ਵਿਕਟਾਂ ਹਾਸਲ ਕੀਤੀਆਂ ਹਨ। ਸ਼ਰੱਬਸੋਲ ਦਾ ਮੰਨਣਾ ਹੈ ਕਿ ਉਸਦੀ ਟੀਮ ਨੇ ਵਧੀਆ ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ ਹੈ।


