- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਬਕਾ ਮਿਲਟਰੀ ਪ੍ਰਮੁੱਖ ਹੋਣਗੇ ਆਸਟ੍ਰੇਲੀਆ ਦੇ ਨਵੇਂ ਗਵਰਨਰ ਜਨਰਲ
ਸਿਡਨੀ – ਆਸਟ੍ਰੇਲੀਆ ਦੇ ਰੱਖਿਆ ਬਲਾਂ ਦੇ ਸਾਬਕਾ ਪ੍ਰਮੁੱਖ ਨੂੰ ਬ੍ਰਿਟੇਨ ਦੀ ਮਹਾਰਾਣੀ ਦੇ ਪ੍ਰਤੀਨਿਧੀ ਦੇ ਤੌਰ ‘ਤੇ ਐਤਵਾਰ ਨੂੰ ਅਗਲਾ ਗਵਰਨਰ ਜਨਰਲ ਨਿਯੁਕਤ ਕੀਤਾ ਗਿਆ। ਭਾਵੇਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਮਹੱਤਵਪੂਰਨ ਸੂਬਾਈ ਅਤੇ ਫੈਡਰਲ ਚੋਣਾਂ ਦੇ ਬਾਅਦ ਅਹੁਦਾ ਸੰਭਾਲਣਗੇ। ਰਿਟਾਇਰਡ ਜਨਰਲ ਡੇਵਿਡ ਹਰਲੇ (65) ਇਹ ਅਹੁਦਾ ਸੰਭਾਲਣ ਵਾਲੇ ਰੱਖਿਆ ਬਲ ਦੇ ਦੂਜੇ ਸਾਬਕਾ ਪ੍ਰਮੁੱਖ ਹੋਣਗੇ। ਸੰਵਿਧਾਨਕ ਰਾਜਸ਼ਾਹੀ ਵਿਚ ਇਹ ਸੰਕੇਤਕ ਅਹੁਦਾ ਹੈ ਪਰ ਸਰਕਾਰ ਵਿਚ ਦਖਲ ਅੰਦਾਜ਼ੀ ਕਰਨ ਦੀ ਉਨ੍ਹਾਂ ਨੂੰ ਸ਼ਕਤੀ ਹੁੰਦੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਨ੍ਹਾਂ ਨੇ ਸਥਿਰਤਾ, ਨਿਰਤੰਤਰਤਾ ਅਤੇ ਨਿਸ਼ਚਤਤਾ ਯਕੀਨੀ ਕਰਨ ਲਈ ਹਰਲੇ ਨੂੰ ਚੁਣਿਆ ਹੈ। ਮੌਰੀਸਨ ਨੇ ਕੈਨਬਰਾ ਵਿਚ ਪੱਤਰਕਾਰਾਂ ਨੂੰ ਕਿਹਾ,”ਮੇਰੇ ਕੋਲ ਸਿਰਫ ਇਕ ਵਿਕਲਪ ਸੀ। ਉਹ ਮੇਰੀ ਪਹਿਲੀ ਪਸੰਦ ਹਨ।” ਉਨ੍ਹਾਂ ਨੇ ਕਿਹਾ,”ਮੈਂ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਿਹਾ ਸੀ ਜੋ ਸੰਵਿਧਾਨਕ ਭੂਮਿਕਾ ਨੂੰ ਪੂਰੇ ਸਨਮਾਨ ਅਤੇ ਸਮਾਨਤਾ ਨਾਲ ਨਿਭਾ ਸਕੇ।” ਮੌਰੀਸਨ ਅਗਲੇ ਸਾਲ ਮਈ ਵਿਚ ਫੈਡਰਲ ਚੋਣਾਂ ਕਰਵਾ ਸਕਦੇ ਹਨ। ਉੱਥੇ ਆਸਟ੍ਰੇਲੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਵਿਚ ਮਾਰਚ ਵਿਚ ਚੋਣਾਂ ਹੋ ਸਕਦੀਆਂ ਹਨ। ਜਨਮਤ ਸਰਵੇਖਣਾਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਸੱਤਾਧਾਰੀ ਗਠਜੋੜ ਨੂੰ ਫੈਡਰਲ ਚੋਣਾਂ ਵਿਚ ਲੇਬਰ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


