- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿਆਹਫਾਮ ਭਾਈਚਾਰੇ ਦੇ ਸੰਘਰਸ਼ ਨੂੰ ‘ਗੋਰਿਆਂ ਲਈ ਸਮਝਣਾ ਔਖਾ’: ਬਿਡੇਨ
ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਨੇ ਸਿਆਹਫਾਮ ਅਮਰੀਕੀਆਂ ਦੇ ਮਨੁੱਖੀ ਹੱਕਾਂ ਲਈ ਚੱਲੇ ਅੰਦੋਲਨ ਦੌਰਾਨ ਬੰਬ ਧਮਾਕਿਆਂ ਦਾ ਸ਼ਿਕਾਰ ਬਣਾਏ ਗਏ ਚਰਚ ਦਾ ਅੱਜ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਨਸਲੀ ਤਣਾਅ ਲਗਾਤਾਰ ਜਾਰੀ ਸੰਘਰਸ਼ ਦਾ ਹੀ ਹਿੱਸਾ ਹੈ ਤੇ ਇਹ ਮੁਲਕ ਦੀ ਹੋਂਦ ਤੋਂ ਵੀ ਪਹਿਲਾਂ ਦਾ ਹੈ। ਬਿਡੇਨ ਨੇ ਕਿਹਾ ਕਿ ਸਦੀਆਂ ਤੋਂ ਹਿੰਸਾ, ਭੈਅ, ਤਣਾਅ ਸਿਆਹਫਾਮ ਲੋਕਾਂ ’ਤੇ ਥੋਪਿਆ ਗਿਆ। ਬਿਡੇਨ ਨੇ ਇਹ ਵਿਚਾਰ 16ਵੇਂ ਸਟ੍ਰੀਟ ਬੈਪਟਿਸਟ ਚਰਚ ’ਚ ਹੋਈ ਇਕੱਤਰਤਾ ਮੌਕੇ ਪ੍ਰਗਟਾਏ। ਇਸ ਚਰਚ ’ਤੇ ਹਮਲਾ 1963 ਵਿਚ ਕੀਤਾ ਗਿਆ ਸੀ ਤੇ ਚਾਰ ਲੜਕੀਆਂ ਦੀ ਮੌਤ ਹੋ ਗਈ ਸੀ। ਬਿਡੇਨ ਬਜ਼ੁਰਗ ਸਿਆਹਫਾਮ ਵੋਟਰਾਂ ਨੂੰ ਹੱਕ ਵਿਚ ਕਰਨਾ ਚਾਹੁੰਦੇ ਹਨ ਜਦਕਿ ਕੁਝ ਅਫ਼ਰੀਕੀ-ਅਮਰੀਕੀ ਤੇ ਗ਼ੈਰ ਗੋਰੇ ਨੌਜਵਾਨ ਆਗੂ ਉਨ੍ਹਾਂ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਨੂੰ ਇਕ ਗੋਰੇ ਆਗੂ ਵਜੋਂ ਬਿਡੇਨ (76) ਦੇ ਇਰਾਦਿਆਂ ’ਤੇ ਸ਼ੱਕ ਹੈ ਕਿ ਉਹ ਮੁਲਕ ਵਿਚਲੀ ਢਾਂਚਾਗਤ ਨਸਲੀ ਨਫ਼ਰਤ ਨਾਲ ਨਜਿੱਠਣ ਲਈ ਚਾਹਵਾਨ ਤੇ ਸਮਰੱਥ ਹਨ ਕਿ ਨਹੀਂ।ਆਪਣੇ 20 ਮਿੰਟ ਦੇ ਭਾਸ਼ਨ ਵਿਚ ਬਿਡੇਨ ਨੇ ਸੰਸਥਾਗਤ ਨਸਲੀ ਨਫ਼ਰਤ ਦੀ ਨਿਖੇਧੀ ਕੀਤੀ।


