ਸਿਡਨੀ ਇੰਟਰਨੈਸ਼ਨਲ ਚ ਖੇਡੇਗੀ ਵਿਸ਼ਵ ਦੀ ਨੰਬਰ ਇਕ ਖਿਡਾਰਨ ਹਾਲੇਪ

ਵਿਸ਼ਵ ਦੀ ਨੰਬਰ 1 ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਅਗਲੇ ਸਾਲ 2019 ਦੇ ਜਨਵਰੀ ‘ਚ ਆਯੋਜਿਤ ਹੋਣ ਵਾਲੇ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ‘ਚ ਖੇਡੇਗੀ। ਟੂਰਨਾਮੈਂਟ ਆਯੋਜਕਾਂ ਨੇ ਦੱਸਿਆ ਕਿ ਦੁਨੀਆ ਦੇ ਚੋਟੀ ਦੇ 10 ਟੈਨਿਸ ਖਿਡਾਰੀ ਬ੍ਰਿਸਬੇਨ ਇੰਟਰਨੈਸ਼ਨਲ ‘ਚ ਖੇਡਣ Àੁੱਤਰਨਗੇ। ਹਾਲਾਂਕਿ ਕੈਰੋਲੀਨ ਵੋਜਨਿਆਕੀ ਅਤੇ ਏਲਿਨਾ ਸਵੀਤੋਲਿਨਾ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੀਆਂ। ਸਿਡਨੀ ਇੰਟਰਨੈਸ਼ਨਲ ਟੂਰਨਾਮੈਂਟ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਤੋਂ ਪਹਿਲਾਂ ਮਹੱਤਵਪੂਰਨ ਅਭਿਆਸ ਟੂਰਨਾਮੈਂਟ ਵੀ ਮੰਨਿਆ ਜਾਂਦਾ ਹੈ। ਮੈਲਬੋਰਨ ਪਾਰਕ ‘ਚ 14 ਤੋਂ 27 ਜਨਵਰੀ 2019 ਨੂੰ ਗਰੈਂਡ ਸਲੈਮ ਆਯੋਜਿਤ ਕੀਤਾ ਜਾਵੇਗਾ।

VIA PUNJAB