ਸਿੰਧੂ ਜਾਪਾਨ ਓਪਨ ਦੇ ਦੂਜੇ ਦੌਰ ‘ਚ ਉਲਟਫੇਰ ਦੀ ਸ਼ਿਕਾਰ

ਟੋਕੀਓ – ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਤੇ ਏਸ਼ੀਆਈ ਖੇਡਾਂ ‘ਚ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ਵਿਚ ਗੈਰ ਦਰਜਾ ਪ੍ਰਾਪਤ ਚੀਨੀ ਖਿਡਾਰੀ ਹੱਥੋਂ ਉਲਟਫੇਰ ਦਾ ਸ਼ਿਕਾਰ ਹੋ ਗਈ ਜਦਕਿ ਪੁਰਸ਼ ਸਿੰਗਲਜ਼ ‘ਚ ਕਿਦਾਂਬੀ ਸ਼੍ਰੀਕਾਂਤ ਨੇ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਤੀਜਾ ਦਰਜਾ ਸਿੰਧੂ ਨੂੰ ਚੀਨ ਦੀ ਗਾਓ ਫੈਂਗਜੀ ਨੇ 55 ਮਿੰਟ ਤਕ ਚੱਲੇ ਮੈਚ ਵਿਚ ਲਗਾਤਾਰ ਸੈੱਟਾਂ ‘ਚ 21-18, 21-19 ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ 7ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਵਾਂਗ ਵਿੰਗ ਕੀ ਵਿੰਸੇਟ ਨੂੰ 36 ਮਿੰਟ ਤੱਕ ਚੱਲੇ ਮੈਚ ਵਿਚ 21-15, 21-14 ਨਾਲ ਲਗਾਤਾਰ ਸੈੱਟਾਂ ਵਿਚ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਹਾਲਾਂਕਿ ਹੋਰ ਭਾਰਤੀ ਖਿਡਾਰੀਆਂ ਵਿਚ ਐੱਚ. ਐੱਸ. ਪ੍ਰਣਯ ਆਪਣਾ ਮੈਚ ਹਾਰ ਕੇ ਬਾਹਰ ਹੋ ਗਿਆ।

VIA PUNJAB