- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੀਰੀਆ ਵਿੱਚ ਕਾਰ ਬੰਬ ਧਮਾਕੇ ਦੌਰਾਨ 4 ਵਿਅਕਤੀਆਂ ਦੀ ਮੌਤ
ਦਮਿਸ਼ਕ – ਉੱਤਰੀ ਸੀਰੀਆ ਦੇ ਰਸ ਅਲ-ਅਯਨ ਸ਼ਹਿਰ ਵਿੱਚ ਅੱਜ ਕਾਰ ਧਮਾਕੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ| ਕਾਰ ਧਮਾਕਾ ਰਸ ਅਲ ਅਯਨ ਸ਼ਹਿਰ ਦੇ ਮਬਰੋਕੇਹ ਪਿੰਡ ਵਿੱਚ ਹੋਇਆ| ਇਹ ਇਲਾਕਾ ਤੁਰਕੀ ਸਮਰਥਿਤ ਵਿਧ੍ਰੋਹੀਆਂ ਅਤੇ ਤੁਰਕੀ ਫੌਜ ਦੇ ਕੰਟਰੋਲ ਵਿੱਚ ਹੈ| ਧਮਾਕੇ ਵਿੱਚ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ| ਸੀਰੀਆਈ ਆਬਜ਼ਰਵੇਟਰੀ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਇਸ ਹਮਲੇ ਵਿੱਚ 4 ਵਿਅਕਤੀਆਂ ਦੀ ਮੌਤ ਹੋਈ ਹੈ| ਉਨ੍ਹਾਂ ਕਿਹਾ ਕਿ ਤਾਲ ਅਬਯਾਦ ਇਲਾਕੇ ਵਿੱਚ ਵੀ ਇਕ ਧਮਾਕਾ ਹੋਇਆ ਹੈ ਅਤੇ ਇਹ ਇਲਾਕਾ ਤੁਰਕੀ ਸਰਹੱਦ ਦੇ ਉੱਤਰੀ ਰਾਕਾ ਸੂਬੇ ਵਿੱਚ ਹੈ| ਜ਼ਿਕਰਯੋਗ ਹੈ ਕਿ ਰਾਸ ਅਲ ਅੱਯਨ, ਹਸਕਾਹ ਦੇ ਉੱਤਰ-ਪੂਰਬੀ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਸਥਿਤ ਹੈ| ਵਾਚਡਾਗ ਗਰੁੱਪ ਮੁਤਾਬਕ ਉੱਤਰ-ਪੂਰਬੀ ਸੀਰੀਆ ਵਿੱਚ ਪਿਛਲੇ ਹਫਤੇ 5 ਕਾਰ ਧਮਾਕੇ ਹੋਏ ਸਨ, ਜਿਨ੍ਹਾਂ ਵਿੱਚੋਂ 3 ਧਮਾਕੇ ਰਾਸ ਅਲ ਅਯਾਨ ਵਿੱਚ ਹੋਏ ਸਨ|


