- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੀ.ਆਈ.ਏ ਸਟਾਫ ਵੱਲੋਂ ਅਫੀਮ ਸਮੇਤ 1 ਕਾਬੂ
ਜਲੰਧਰ – ਜਲੰਧਰ ਪੁਲਿਸ (ਦਿਹਾਤੀ) ਦੀ ਸੀ.ਆਈ.ਏ ਸਟਾਫ-2 ਦੀ ਪੁਲਿਸ ਨੇ ਇਕ ਵਿਕਅਤੀ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿਚੋਂ 350 ਗ੍ਰਾਂਮ ਅਫੀਮ ਬ੍ਰਾਮਦ ਕੀਤੀ ਹੈ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ,ਪੀ.ਪੀ.ਐਸ,ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦਸਿਆ ਕਿ ਨਸ਼ਿਆਂ ਵਿਰੁਧ ਵਿਡੀ ਗਈ ਸਪੈਸ਼ਲ ਮੁਹਿੰਮ ਨੂੰ ਉਸ ਸਮੇ ਵਡੀ ਸਫਲਤਾ ਮਿਲੀ ਜਦੋ ਸੀ.ਆਈ.ਏ ਸਟਾਫ-2 ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੂੰ ਵਡੀ ਮਾਤਰਾ ਵਿਚ ਅਫੀਮ ਬ੍ਰਾਮਦ ਕੀਤੀ।ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-02 ਦੀ ਟੀਮ ਦੇ ਐਸ.ਆਈ ਨਿਰਮਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਗਸ਼ਤ ਪਿੰਡ ਚੋਮੋ ਸੂਆ ਪੁਲੀ ਥਾਣਾ ਆਦਮਪੁਰ ਤੋਂ ਨਿਰੰਜਣ ਕੁਮਾਰ ਪਾਸਵਾਨ (30 ਸਾਲ) ਪੁਤਰ ਲਖਣ ਪਾਸਵਾਨ ਵਾਸੀ ਆਮਵਾ ਜਿਲਾ ਪਲਾਮੂ, ਝਾਰਖੰਡ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿਚੋਂ 350 ਗ੍ਰਾਂਮ ਅਫੀਮ ਬਰਾਮਦ ਕਰਕੇ ਜਲੰਧਰ (ਦਿਹਾਤੀ) ਪੁਲਿਸ ਨੇ ਮੁਕਦਮਾ ਐਨ.ਡੀ.ਪੀ.ਐਸ. ਐਕਟ ਥਾਣਾ ਆਦਮਪੁਰ ਮਾਮਲਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿਚ ਲਿਆਦੀ ਜਾ ਰਹੀ ਹੈ,ਜਿਸ ਤੇ ਕਥਿਤ ਦੋਸ਼ੀ ਪਾਸੋਂ ਡੂੰਘਾਈ ਨਾਲ ਪੁਛ-ਗਿਛ ਅੱਗੋ ਪੁੱਛਗਿੱਛ ਦੌਰਾਨ ਹੋਰ ਸੰਪਰਕ ਸੂਤਰਾਂ ਦੀ ਜਾਣਕਾਰੀ ਮਿਲ ਸਕੇਗੀ।


