- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਪਰੀਮ ਕੋਰਟ ਦੇ ਮੁੱਖ ਜੱਜ ਜਿਣਸੀ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ
ਨਿਆਂ ਪਾਲਿਕਾ ਖ਼ਤਰੇ ’ਚ : ਜਸਟਿਸ ਗੋਗੋਈ
ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਮੁੱਖ ਜੱਜ ਮਾਣਯੋਗ ਜਸਟਿਸ ਸ੍ਰੀ ਰੰਜਨ ਗੁਗੋਈ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰ ਗਏ ਹਨ। ਮੁੱਖ ਜੱਜ ਨੇ ਸੁਪਰੀਮ ਕੋਰਟ ਦੀ ਇੱਕ ਸਾਬਕਾ ਮਹਿਲਾ ਮੁਲਾਜ਼ਮ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਸੁਪਰੀਮ ਕੋਰਟ ਵੱਲੋਂ ਸ਼ਨਿੱਚਰਵਾਰ ਨੂੰ ਇਸ ਮਾਮਲੇ ’ਤੇ ਜ਼ਰੂਰੀ ਸੁਣਵਾਈ ਕੀਤੀ ਗਈ। ਚੀਫ਼ ਜਸਟਿਸ ਸ੍ਰੀ ਗੋਗੋਈ ਨੇ ਇਸ ਮਾਮਲੇ ਦੀ ਸੁਣਵਾਈ ਲਈ ਜਸਟਿਸ ਅਰੁਣ ਮਿਸ਼ਰਾ ਤੇ ਜਸਟਿਸ ਸੰਜੀਵ ਖੰਨਾ ਦੇ ਵਿਸ਼ੇਸ਼ ਬੈਂਚ ਦੀ ਸਥਾਪਨਾ ਕੀਤੀ ਸੀ।ਇਸ ਮਾਮਲੇ ਦੀ ਸੁਣਵਾਈ ਵੇਲੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੇ ਦਿਲ ਦੀਆਂ ਗੱਲਾਂ ਅਦਾਲਤ ਸਾਹਵੇਂ ਬਿਆਨ ਕਰਦਿਆਂ ਦਸਿਆ ਕਿ ਇਸ ਵੇਲੇ ਨਿਆਂਪਾਲਿਕਾ ਬਹੁਤ ਵੱਡੇ ਖ਼ਤਰੇ ਹੇਠ ਹੈ।ਜਸਟਿਸ ਗੋਗੋਈ ਨੇ ਕਿਹਾ ਕਿ ‘ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਮੈਂ ਨੀਂਵੇਂ ਪੱਧਰ ਉਤੇ ਨਹੀਂ ਜਾਣਾ ਚਾਹੁੰਦਾ।‘ ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਲਾ ਕੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਘਟਾਉਣ ਦਾ ਜਤਨ ਚਲ ਰਿਹਾ ਹੈ।ਉਨ੍ਹਾਂ ਕਿਹਾ, ‘ਮੇਰੇ ਉਤੇ ਇਹ ਦੋਸ਼ ਇਸ ਲਈ ਲਗੇ ਹਨ ਕਿਉਂਕਿ ਮੈਂ ਅਗਲੇ ਹਫ਼ਤੇ ਇਕ ਬਹੁਤ ਨਾਜ਼ੁਕ ਮਾਮਲੇ ਦੀ ਸੁਣਵਾਈ ਕਰਨ ਜਾ ਰਿਹਾ ਹਾਂ।ਮੈਂ ਪਿਛੇ ਨਹੀਂ ਹਟਾਂਗਾ।ਮੇਰੀ ਸੇਵਾ ਦੇ ਹਾਲੇ ਸੱਤ ਮਹੀਨੇ ਪਏ ਹਾਂ ਤੇ ਸਬੰਧਿਤ ਮਾਮਲਿਆਂ ਦੇ ਫ਼ੈਸਲੇ ਕਰ ਕੇ ਜਾਵਾਂਗਾ।ਜਸਟਿਸ ਗੋਗੋਈ ਨੇ ਕਿਹਾ ਕਿ ‘ਇਥੇ ਅਜਿਹੀਆਂ ਕੁਝ ਤਾਕਤਾਂ ਹਨ, ਜੋ ਨਿਆਂਪਾਲਿਕਾ ਨੂੰ ਅਸਥਿਰ ਕਰਨ ਦੇ ਯਤਨ ਕਰ ਰਹੀਆਂ ਹਨ। ਮੇਰੇ ਵਿਰੁਧ ਦੋਸ਼ ਲਾਉਣ ਪਿੱਛੇ ਕੁਝ ਵਡੀਆਂ ਤਾਕਤਾਂ ਮੌਜੂਦ ਹਨ।ਚੀਫ਼ ਜਸਟਿਸ ਨੇ ਇਥੋਂ ਤਕ ਵੀ ਦਾਅਵਾ ਕੀਤਾ ਕਿ ਜਿਸ ਔਰਤ ਨੇ ਦੋਸ਼ ਲਾਏ ਹਨ, ਉਸ ਦਾ ਆਪਣਾ ਇਕ ਅਪਰਾਧਕ ਪਿਛੋਕੜ ਰਿਹਾ ਹੈ। ਉਸ ਵਿਰੁਧ ਦੋ ਐਫ਼ਆਈਆਰਜ਼ ਦਰਜ ਹਨ।ਦੋਸ਼ ਲਾਉਣ ਵਾਲੀ ਔਰਤ ਪਹਿਲਾਂ ਚੀਫ਼ ਜਸਟਿਸ ਦੇ ਘਰ ਵਿਚ ਜੂਨੀਅਰ ਅਸਿਸਟੈਂਟ ਵਜੋਂ ਕੰਮ ਕਰਦੀ ਰਹੀ ਹੈ।ਪਿਛਲੇ ਸਾਲ ਉਸ ਦਾ ਵਿਵਹਾਰ ਕੁਝ ਗ਼ੈਰ–ਵਾਜਬ ਹੋਣ ਕਾਰਨ ਉਸ ਨੂੰ ਸੇਵਾ ਤੋਂ ਬਰਤਰਫ਼ ਕਰ ਦਿਤਾ ਗਿਆ ਸੀ।ਚੀਫ਼ ਜਸਟਿਸ ਨੇ ਅਗੇ ਕਿਹਾ ‘20 ਸਾਲਾਂ ਦੀ ਸੇਵਾ ਤੋਂ ਬਾਅਦ ਮੇਰੇ ਕੋਲ 6 ਲਖ ਰੁਪਏ ਦਾ ਬੈਂਕ ਬੈਲੈਂਸ ਹੈ ਤੇ ਪ੍ਰਾਵੀਡੈਂਟ ਫ਼ੰਡ ਵਿਚ 40 ਲੱਖ ਰੁਪਏ ਪਏ ਹਨ।ਕੋਈ ਮੇਰੇ ਉਤੇ ਧਨ ਦੇ ਲੈਣ–ਦੇਣ ਦਾ ਇਲਜ਼ਾਮ ਤਾਂ ਲਾ ਨਹੀਂ ਸੀ ਸਕਦਾ, ਇਸੇ ਲਈ ਕੋਈ ਹੋਰ ਬਹਾਨਾ ਲਭਿਆ ਗਿਆ।ਮੈਂ ਸੁਪਰੀਮ ਕੋਰਟ ਦੇ ਸਾਰੇ ਮੁਲਾਜ਼ਮਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਹਾਂ।’ ਇੱਥੇ ਜ਼ਿਕਰਯੋਗ ਹੈ ਕਿ ਸਬੰਧਿਤ ਸਾਬਕਾ ਮਹਿਲਾ ਮੁਲਾਜ਼ਮ ਨੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੂੰ ਹਲਫੀਆ ਬਿਆਨ ਭੇਜ ਕੇ ਮੁੱਖ ਜੱਜ ’ਤੇ ਜਿਣਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। ਇਹ ਮਾਮਲਾ ਇੰਟਰਨੈਟ ’ਤੇ ਕੁਝ ਵੈਬਸਾਈਟਾਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਚੀਫ ਜਸਟਿਸ ਨੇ ਇਸ ਮਾਮਲੇ ਵਿੱਚ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਕੀਤਾ ਹੈ। ਸੁਪਰੀਮ ਕੋਰਟ ’ਚ ਅਗਲੇ ਹਫ਼ਤੇ ਜਿਹੜੇ ਕੁਝ ਪ੍ਰਮੁਖ ਮਾਮਲਿਆਂ ਦੀ ਸੁਣਵਾਈ ਹੋਣ ਵਾਲੀ ਹੈ, ਉਨ੍ਹਾਂ ਵਿਚੋਂ ਇਕ ਤਾਂ ਪ੍ਰਧਾਨ ਮੰਤਰੀ ਦੀ ਜੀਵਨੀ ਉਤੇ ਫ਼ਿਲਮ ਨਾਲ ਸਬੰਧਤ ਹੈ, ਦੂਜਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਅਦਾਲਤ ਦੀ ਮਾਨਹਾਨੀ ਦਾ ਮੁਕਦਮਾ ਹੈ ਤੇ ਇਕ ਮਾਮਲਾ ਤਾਮਿਲਨਾਡੂ ਵਿੱਚ ਫੜੀ ਗਈ ਨਕਦੀ ਦਾ ਹੈ।


