- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੂਬਾ ਸਰਕਾਰ ਨੇ ਗਾਂ ਸੇਵਾ ਕਮਿਸ਼ਨ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕੀਤਾ – ਖੇਤੀਬਾੜੀ ਤੇ ਪਸ਼ੂਪਾਲਣ ਮੰਤਰੀ
ਚੰਡੀਗੜ – ਗਾਂ ਸਰੰਖਣ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਨੇ ਗਾਂ ਸੇਵਾ ਕਮਿਸ਼ਨ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕਰ ਦਿੱਤਾ ਹੈ, ਜਦੋਂ ਕਿ ਗਾਂ ਦੀ ਨਸਲ ਸੁਧਾਰ ਤੇ ਦੁੱਧ ਉਤਪਾਦਨ ਵੱਧਾਉਣ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਾਂ ਸਥਾਪਿਤ ਕੀਤੀਆਂ ਹਨ| ਨਵੀਂ ਤਕਨੀਕ ਨਾਲ ਅਜਿਹੀ ਵਿਛੜੀ ਪੈਦਾ ਕੀਤੀ ਜਾਵੇਗੀ, ਜਿਸ ਨਾਲ ਦੁੱਧ ਉਤਪਾਦਨ ਨੂੰ ਪ੍ਰੋਤਸਾਹਨ ਮਿਲੇਗਾ|ਇਹ ਗੱਲ ਹਰਿਆਣਾ ਦੇ ਖੇਤੀਬਾੜੀ ਤੇ ਪਸ਼ੂਪਾਲਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਅੱਜ ਝੱਜਰ ਵਿਚ ਬਸੰਤ ਪੰਚਮੀ ਦੇ ਮੌਕੇ ‘ਤੇ ਕਹੀ| ਸ੍ਰੀ ਧਨਖੜ ਨੇ ਕਿਹਾ ਕਿ ਸਾਡੀ ਸਰਕਾਰ ਨੇ ਗਾਂ ਸੁਰੱਖਿਆ ਦਾ ਦੇਸ਼ ਵਿਚ ਸੱਭ ਤੋਂ ਵੱਡਾ ਕਾਨੂੰਨ ਬਣਾ ਕੇ ਲਾਗੂ ਕੀਤਾ| ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਗਾਂ ਸੇਵਾ ਕਮਿਸ਼ਨ ਦਾ ਬਜਟ ਲਗਭਗ 50 ਲੱਖ ਰੁਪਏ ਸੀ| ਸਾਡੀ ਸਰਕਾਰ ਨੇ ਗਾਂ ਸਰੰਖਣ ਤੇ ਵਿਕਾਸ ਦਾ ਬਜਟ ਵੱਧਾ ਕੇ 30 ਕਰੋੜ ਰੁਪਏ ਕੀਤਾ| ਉਨਾਂ ਕਿਹਾ ਕਿ ਸਾਡੀ ਦੇਸੀ ਨਸਲ ਦੀ ਗਾਂਵਾਂ ਦੀ ਚੰਗੀ ਨਸਲ ਦੀ ਵਛੜੀ ਪੈਦਾ ਹੋਵੇ, ਇਸ ਲਈ ਨਵੀਂ ਤਕਨੀਕ ਦੀ ਮਦਦ ਲਈ ਜਾ ਰਹੀ ਹੈ| ਇਸ ਲਈ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਦਾ ਫਾਇਦਾ ਪਸ਼ੂ ਪਾਲਕਾਂ ਨੂੰ ਜਲਦ ਮਿਲਣਾ ਸ਼ੁਰੂ ਹੋ ਜਾਵੇਗਾ| ਉਨਾਂ ਕਿਹਾ ਕਿ ਪਸ਼ੂ ਨਸਲ ਸੁਧਾਰ ਲਈ ਲਗਭਗ 53 ਸ਼੍ਰੇਣੀਆਂ ਵਿਚ ਪਹਿਲਾ ਰਹਿਣ ਵਾਲੇ ਪਸ਼ੂ ਪਾਲਕ ਨੂੰ 2.50 ਲੱਖ ਰੁਪਏ ਤਕ ਇਨਾਮ ਵਿਚ ਦਿੱਤੇ ਜਾ ਰਹੇ ਹਨ| ਪਸ਼ੂ ਰਤਨ ਐਵਾਰਡ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਇਕ ਲੱਖ ਰੁਪਏ ਤਕ ਐਵਾਰਡ ਦਿੱਤੇ ਜਾ ਰਹੇ ਹਨ| ਉਨਾਂ ਕਿਹਾ ਕਿ ਸਾਡਾ ਯਤਨ ਦੁੱਧ ਉਤਪਾਦਨ ਨੂੰ ਵੱਧਾ ਕੇ ਪਸ਼ੂ ਪਾਲਕਾਂ ਦੀ ਆਮਦਨ ਨੂੰ ਵੱਧਾਉਣਾ ਹੈ|


