ਸੂਬੇ ਦੇ 3200 ਨਿੱਜੀ ਸਕੂਲਾਂ ਦੀ ਅਸਥਾਈ ਮਾਨਤਾ ਤੇ ਇਜਾਜਤ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ – ਸਿਖਿਆ ਮੰਤਰੀ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਸੂਬੇ ਦੇ 3200 ਨਿੱਜੀ ਸਕੂਲਾਂ ਨੂੰ ਅਸਥਾਈ ਮਾਨਤਾ ਤੇ ਇਜਾਜਤ ਮੌਜ਼ੂਦਾ ਵਿਦਿਅਕ ਸੈਸ਼ਨ ਪੂਰਾ ਹੋਣ ਤਕ ਅੱਗੇ ਵੱਧਾ ਦਿੱਤੀ ਹੈ׀ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਤੇ ਹਰਿਆਣਾ ਸਕੂਲ ਸਿਖਿਆ ਦੇ ਸੀਨੀਅਰ ਅਧਿਕਾਰੀ ਨਾਲ ਅੱਜ ਇੱਥੇ ਸਿਵਲ ਸਕੱਤਰੇਤ ਸਥਿਤ ਸਿਖਿਆ ਮੰਤਰੀ ਦੇ ਦਫਤਰ ਨਿੱਜੀ ਸਕੂਲ ਫਡਰੇਸ਼ਨ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ׀ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਰਾਜ ਦੇ ਕਰੀਬ 3200 ਨਿੱਜੀ ਸਕੂਲਾਂ ਦਾ ਬਿਨਾਂ ਅਸਥਾਈ ਮਾਨਤਾ ਤੇ ਇਜਾਜਤ ਦਾ ਮਾਮਲਾ ਚਲ ਆ ਰਿਹਾ ਸੀ׀ ਉਨ੍ਹਾਂ ਦੀ ਪ੍ਰਧਾਨਗੀ ਹੇਠ ਸਕੂਲ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਨਿੱਜੀ ਸਕੂਲਾਂ ਦੇ ਨੁਮਾਇੰਦੇ ਨਾਲ ਮੀਟਿੰਗ ਹੋਈ ਹੈ, ਜਿਸ ਵਚ ਇੰਨ੍ਹਾਂ ਸਕੂਲਾਂ ਦੀ ਅਸਥਾਈ ਮਾਨਤਾ ਮੌਜ਼ੂਦਾ ਵਿਦਿਅਕ ਸਾਲ 31 ਮਾਰਚ, 2019 ਤਕ ਅੱਗੇ ਵੱਧਾਉਣ ’ਤੇ ਸਰਕਾਰ ਨੇ ਸਹਿਮਤੀ ਦਿੱਤੀ ਹੈ׀ ਇਸ ਤੋਂ ਇਲਾਵਾ, ਅਗਜਿਸਿਟਿੰਗ ਸਕੂਲਾਂ ਦੀ ਲਿਸਟ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ׀ ਇਸ ਮੌਕੇ ’ਤੇ ਸਕੂਲ ਸਿਖਿਆ ਵਿਭਾਗ ਦੀ ਵਧੀਕ ਸਕੱਤਰ ਧੀਰਾ ਖੰਡੇਲਵਾਲ, ਸੈਕੰਡਰੀ ਸਿਖਿਆ ਵਿਭਾਗ ਦੇ ਡਾਇਰੈਕਟਰ ਜਰਨਲ ਰਾਜੀਵ ਰਤਨ ਤੇ ਮੌਲਿਕ ਸਿਖਿਆ ਵਿਭਾਗ ਦੇ ਡਾਇਰੈਕਟਰ ਜਰਨਲ ਰਾਜ ਨਾਰਾਇਣ ਸਮੇਤ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ

VIA PUNJAB