ਹਰਿਆਣਾ ’ਚ ਵਿਧਾਨ ਸਭਾ ਦੀ ਚੋਣ ਸਮੇਂ ’ਤੇ ਕਰਵਾਈ ਜਾਵੇਗੀ – ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੇ ਇਕ ਸਾਥ ਚੋਣ ਕਰਵਾਉਣ ਦੀ ਅਫਵਾਹਾਂ ਨੂੰ ਰੋਕਦੇ ਹੋਏ ਕਿਹਾ ਕਿ ਸੂਬੇ ਵਿਚ ਵਿਧਾਨ ਸਭਾ ਚੋਣ ਸਮੇਂ ’ਤੇ ਕਰਵਾਏ ਜਾਣਗੇ׀ ਉਨ੍ਹਾਂ ਕਿਹਾ ਕਿ ਮੌਜ਼ੂਦਾ ਰਾਜ ਸਰਕਾਰ ਦੇ ਸਮੇਂ ਦੌਰਾਨ ਹੁਣ ਤਕ ਨਾ ਸਿਰਫ ਸੂਬੇ ਦੇ ਭੌਤਿਕ ਵਿਕਾਸ ਨੂੰ ਯਕੀਨੀ ਕਰਨ ਲਈ ਕਦਮ ਚੁੱਕੇ ਗਏ ਹਨ, ਸਗੋਂ ਲੋਕਾਂ ਦੀ ਮਾਨਸਿਕਤਾ ਵਿਚ ਹਾਂ-ਪੱਖੀ ਬਦਲਾਅ ਵੀ ਲਾਇਆ ਗਿਆ ਹੈ׀ ਅਸੀਂ ਇਸ ਦਿਸ਼ਾ ਵਿਚ ਬਹੁਤ ਕੁਝ ਕੀਤਾ ਹੈ, ਲੇਕਿਨ ਅਜੇ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋਂੜ ਹੈ׀ ਉਨ੍ਹਾਂ ਕਿਹਾ ਕਿ ਅਸੀਂ ਰੁਕਾਂਗੇ ਨਹੀਂ ਅਤੇ ਦੂਜੇ ਕਾਰਜਕਾਲ ਵਿਚ ਹੋਰ ਵੱਧ ਕੰਮ ਕਰਾਂਗੇ׀ ਉਨ੍ਹਾਂ, ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਦੂਜੇ ਕਾਜਰਕਾਲ ਲਈ ਕੇਂਦਰ ਅਤੇ ਹਰਿਆਣਾ ਵਿਚ ਸਰਕਾਰ ਬਣਾਏਗੀ׀ ਸ੍ਰੀ ਮਨੋਹਰ ਲਾਲ ਅੱਜ ਇੱਥੇ ਨਾਗਰਿਕਾਂ ਦੀ ਸੁਰੱਖਿਆ ਲਈ ਵਧੀਆ ਕੰਮ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਸ਼ੌਰਯ ਸਨਮਾਨ ਹਰਿਆਣਾ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ׀ ਉਨ੍ਹਾਂ ਕਿਹਾ ਕਿ ਰਾਜ ਵਿਚ ਅਗਲੀ ਵਿਧਾਨ ਸਭਾ ਚੋਣ ਵਿਚ ਬੀ.ਜੀ.ਪੀ. ਦਾ ਚਿਹਰਾ ਕੌਣ ਹੋਵੇਗਾ, ਇਸ ’ਤੇ ਪਾਰਟੀ ਅਤੇ ਪਾਰਟੀ ਦੇ ਮੈਂਬਰ ਵੱਲੋਂ ਫੈਸਲਾ ਕੀਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਚੋਣ ਲੜ ਕੇ ਉਨ੍ਹਾਂ ਦਾ ਮੰਤਵ ਸੂਬੇ ਦੇ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਮੁੱਖ ਮੰਤਰੀ ਬਣਨਾ׀ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਚੰਡੀਗੜ੍ਹ ਮੁੱਖ ਦਫਤਰ ’ਤੇ ਵੱਖ-ਵੱਖ ਯੋਜਨਾਵਾਂ ਦੀ ਤਰੱਕੀ ਦੀ ਸਮੀਖਿਆ ਕਰਨ ਵਿਚ ਬਿਤਾਇਆ ਅਤੇ ਜਿਲ੍ਹਿਆਂ ਵਿਚ ਲੋਕਾਂ ਵਿਚਕਾਰ ਰਹੇ, ਜਦੋਂ ਕਿ ਸੂਬੇ ਦੀ ਪਿਛਲੀ ਸਰਕਾਰਾਂ ਸਿਆਸੀ ਫਾਇਦੇ ਸਾਧਨ ਲਈ ਦਿੱਲੀ ਵਿਚ ਡੇਰਾ ਲਗਾਇਆ ਕਰਦੀ ਸੀ׀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਤਲੁਜ ਯਮੁਨਾ ਲੰਿਕ ਨਹਿਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਛੇਤੀ ਆਦੇਸ਼ ਪ੍ਰਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਰਾਜ ਨਦੀਆਂ ਦੇ ਪਾਣੀ ਦੇ ਆਪਣੇ ਜਾਇਜ ਹਿੱਸੇ ਨੂੰ ਪ੍ਰਾਪਤ ਕਰ ਸਕੇ׀ ਸੁਪਰੀਮ ਕੋਰਟ ਨੇ ਪਹਿਲਾਂ ਹੀ ਹਰਿਆਣਾ ਦੇ ਪੱਖ ਵਿਚ ਆਪਣਾ ਫੈਸਲਾ ਦਿੱਤਾ ਹੈ, ਪਰ ਪੰਜਾਬ ਹਰਿਆਣਾ ਨੂੰ ਪਾਣੀ ਦੇਣ ਵਿਚ ਬੇਲੋਂੜੀ ਦੇਰੀ ਕਰ ਰਿਹਾ ਹੈ׀ ਉਨ੍ਹਾਂ ਕਿਹਾ ਕਿ ਮੌਜ਼ੂਦਾ ਰਾਜ ਸਕਾਰ ਨੇ ਸਤਲੁਜ ਯਮੁਨਾ ਲੰਿਕ ਨਹਿਰ ’ਤੇ ਰਾਸ਼ਟਰਪਤੀ ਦੇ ਸੰਦਰਭ ’ਤੇ ਫਾਸਟ ਟ੍ਰੈਕ ਸੁਣਵਾਈ ਕਰਵਾਈ ਹੈ, ਜੋ ਕਿ ਪਿਛਲੇ 12 ਸਾਲਾਂ ਤੋਂ ਸੁਪਰੀਮ ਕੋਰਟ ਵਿਚ ਪੈਂਡਿੰਗ ਸੀ׀ ਮਾਨਯੋਗ ਅਦਾਲਤ ਨੇ ਹਰਿਆਣਾ ਦੇ ਪੱਖ ਵਿਚ ਆਪਣਾ ਫੈਸਲਾ ਦਿੱਤਾ ਹੈ, ਪਰ ਆਦੇਸ਼ ਅਜੇ ਅਦਾਲਤ ਵਿਚ ਪੈਂਡਿੰਗ ਹਨ׀ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਾਣੀ ਦਾ ਹਿੱਸਾ ਪਹਿਲਾਂ ਤੋਂ ਹੀ ਨਿਰਧਾਤਿਰ ਹੈ, ਪਰ ਪੰਜਾਬ ਪਾਣੀ ਦੇਣ ਵਿਚ ਬੇਲੋੜੀ ਦੇਰੀ ਕਰ ਰਿਹਾ ਹੈ׀ ਉਨ੍ਹਾਂ ਕਿਹਾ ਕਿ ਇਹ ਯਕੀਨੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਮਾਮਲੇ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋ ਜਾਵੇ׀ ਉਨ੍ਹਾਂ ਕਿਹਾ ਕਿ ਸਾਲਾਂ ਤੋਂ ਦੇਸ਼ ਵਿਚ ਪਾਣੀ ਦੇ ਕਈ ਅੰਤਰਾਜੀ ਮੁੱਦੇ ਪੈਂਡਿੰਗ ਚਲੇ ਆ ਰਹੇ ਹਨ ਅਤੇ ਆਪਸੀ ਸਮਝੌਤਾ ਨਾਲ ਇੰਨ੍ਹਾਂ ਦਾ ਹੱਲ ਕੀਤਾ ਜਾ ਸਕਦਾ ਹੈ׀ ਉਨ੍ਹਾਂ ਕਿਹਾ ਕਿ ਲਖਵਾਰ ਡੈਮ ਦਾ ਮਾਮਲਾ ਸਾਲ 1976 ਤੋਂ ਪੈਂਡਿੰਗ ਚਲਿਆ ਆ ਰਿਹਾ ਸੀ׀ ਅਸੀਂ ਇਸ ਦਾ ਹੱਲ ਕੱਖਣ ਦਾ ਯਤਨ ਕੀਤਾ ਹੈ ਅਤੇ 6 ਸੂਬਿਆਂ ਨੇ ਇਸ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ׀ ਜੇਕਰ 42 ਸਾਲ ਪਹਿਲਾਂ ਇਹ ਕੰਮ ਪੂਰਾ ਹੋ ਜਾਂਦਾ ਹੈ ਤਾਂ ਇੰਨ੍ਹਾਂ ਸੂਬਿਆਂ ਨੂੰ ਕਿੰਨਾਂ ਪਾਣੀ ਮਿਲ ਸਕਦਾ ਸੀ׀ ਚੰਡੀਗੜ੍ਹ ਦੇ ਮੁੱਦੇ ਦਾ ਵਰਣਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੁੱਦਾ 1966 ਤੋਂ ਚਲਿਆ ਆ ਰਿਹਾ ਹੈ, ਜਦੋਂ ਹਰਿਆਣਾ ਪੰਜਾਬ ਤੋਂ ਵੱਖਰਾ ਰਾਜ ਵੱਜੋਂ ਬਣਿਆ ਸੀ׀ ਉਨ੍ਹਾਂ ਕਿਹਾ ਕਿ ਉਸ ਸਮੇਂ ਚੰਡੀਗੜ੍ਹ ਦੇ ਮੁੱਦੇ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਸੀ׀ ਹਰਿਆਣਾ ਦਾ ਚੰਡੀਗੜ੍ਹ ’ਤੇ ਆਪਣਾ ਦਾਅਵਾ ਹੈ ਅਤੇ ਪਿੱਛੇ ਹੱਟਣ ਵਾਲਾ ਨਹੀਂ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਐਨ.ਸੀ.ਆਰ.-ਯੋਜਨਾ ਬੋਰਡ ਦੇ ਪੈਟਰਨ ’ਤੇ ਟਰਾਈਸਿਟੀ ਵਿਕਾਸ ਬੋਰਡ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਪੰਚਕੂਲਾ, ਚੰਡੀੜ੍ਹ ਅਤੇ ਮੋਹਾਲੀ ਦੇ ਨਾਗਰਿਕ ਸਹੂਲਤਾਂ ਦੀ ਕਮੀ ਕਾਰਣ ਪ੍ਰੇਸ਼ਾਨੀ ਨਾ ਹੋਵੇ׀ ਉਨ੍ਹਾਂ ਦਸਿਆ ਕਿ ਇਸ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਸਾਹਮਣੇ ਵੀ ਲੈ ਜਾਣਗੇ ਤਾਂ ਜੋ ਇਸ ਖੇਤਰ ਵਿਚ ਯੋਗ ਵਿਕਾਸ ਹੋਵੇ׀ ਮੁੱਖ ਮੰਤਰੀ ਨੇ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਨੇ ਰਾਜ ਵਿਚ ਪੁਲਿਸ ਵਿਵਸਥਾ ਨੂੰ ਹੋਰ ਸੁਧਾਰਣ ’ਤੇ ਵਿਸ਼ੇਸ਼ ਜੋਰ ਦਿੱਤਾ ਹੈ׀ ਪੁਲਿਸ ਨੂੰ ਸਰਕਾਰ ਦਾ ਚਿਹਰਾ ਮੰਨਿਆ ਜਾਂਦਾ ਹੈ, ਅਸੀਂ ਇਕ ਪਾਰਦਰਸ਼ੀ ਭਰਤੀ ਪ੍ਰਕ੍ਰਿਆ ਲਾਗੂ ਕੀਤੀ ਹੈ׀ ਹਰਿਆਣਾ ਆਪਣੇ ਪੁਲਿਸ ਕਰਮਚਾਰੀਆਂ ਨੂੰ ਹਫਤੇ ਵਾਰ ਛੁੱਟੀ ਦੇਣ ਵਾਲਾ ਪਹਿਲਾ ਸੂਬਾ ਹੈ׀ ਇਸ ਤਰ੍ਹਾਂ, ਪੁਲਿਸ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ 6 ਫੀਸਦੀ ਤੋਂ ਵੱਧਾ ਕੇ 8 ਫੀਸਦੀ ਹੋ ਗਈ ਹੈ ਅਤੇ ਇਸ ਨੂੰ ਅੱਗੇ ਵੱਧਾ ਕੇ 20 ਫੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ׀ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਾਕੀ ਦੇ ਜਾਦੂਗਰ ਸਮਾਰਟ ਧਿਆਨਚੰਦ ਦੀ ਜੈਯੰਤੀ ਵੀ ਹੈ ਅਤੇ ਇਸ ਦੇ ਨਾਲ ਹੀ ਏਸ਼ਿਅਨ ਖੇਡਾਂ ਵਿਚ ਤਗਮਿਆਂ ਦੀ ਗਿਣਤੀ ਵਿਚ ਦੇਸ਼ ਨੇ ਅਰਧਸ਼ਤਕ ਪਾਰ ਕਰ ਲਿਆ ਹੈ׀ ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਤਗਮਿਆਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਮੁੱਖ ਯੋਗਦਾਨ ਹੈ׀ ਮੁੱਖ ਮੰਤਰੀ ਨੇ ਤਮਗਾ ਜੇਤੂਆਂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਇਸ ਲਈ ਹਰਿਆਣਾ ਵਾਸੀਆਂ ਨੂੰ ਵੀ ਵਧਾਈ ਦਿੱਤੀ ਹੈ ਕਿ ਖਿਡਾਰੀ ਇਸ ਤਰ੍ਹਾਂ ਸੂਬੇ ਦੇ ਦੇਸ਼ ਦਾ ਨਾਂਅ ਰੋਸ਼ਨ ਕਰਦੇ ਹਨ

VIA PUNJAB