- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੇਰੇਨਾ ਵੱਲੋਂ 2020 ਦਾ ਜਿੱਤ ਨਾਲ ਆਗਾਜ਼
ਵਿਸ਼ਵ ਦੀ ਸਾਬਕਾ ਅੱਵਲ ਨੰਬਰ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਅੱਜ ਔਕਲੈਂਡ ਡਬਲਯੂਟੀਏ ਕਲਾਸਿਕ ਟੈਨਿਸ ਟੂਰਨਾਮੈਂਟ ਵਿੱਚ ਇਟਲੀ ਦੀ ਕੁਆਲੀਫਾਇਰ ਕੈਮਿਲਾ ਜੌਰਜੀ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ 2020 ਸੈਸ਼ਨ ਦੀ ਹਾਂ ਪੱਖੀ ਸ਼ੁਰੂਆਤ ਕੀਤੀ।ਇਸ ਮਹੀਨ ਹੋਣ ਵਾਲੇ ਆਸਟਰੇਲੀਅਨ ਓਪਨ ’ਤੇ ਨਜ਼ਰਾਂ ਟਿਕਾਈਂ ਬੈਠੀ 38 ਸਾਲ ਦੀ ਅਮਰੀਕਾ ਦੀ ਖਿਡਾਰਨ ਸੇਰੇਨਾ ਨੇ ਦੁਨੀਆਂ ਦੀ 99ਵੇਂ ਨੰਬਰ ਦੀ ਖਿਡਾਰਨ ਕੈਮਿਲਾ ਨੂੰ 6-3, 6-2 ਨਾਲ ਹਰਾਇਆ। ਸਤੰਬਰ ਵਿੱਚ ਯੂਐੱਸ ਓਪਨ ਦੇ ਫਾਈਨਲ ਵਿੱਚ ਹਾਰ ਮਗਰੋਂ ਸੇਰੇਨਾ ਦੀ ਇਹ ਪਹਿਲੀ ਜਿੱਤ ਹੈ। ਉਸ ਨੇ ਸ਼ੁਰੂ ਵਿੱਚ ਦੋ ਵਾਰ ਦੀ ਗਰੈਂਡ ਸਲੈਮ ਜੇਤੂ ਰੂਸ ਦੀ ਸਵੈਤਲਾਨਾ ਕੁਜ਼ਨੇਤਸੋਵਾ ਖ਼ਿਲਾਫ਼ ਖੇਡਣਾ ਸੀ, ਪਰ ਬਿਮਾਰ ਹੋਣ ਕਾਰਨ ਵਿਰੋਧੀ ਖਿਡਾਰਨ ਟੂਰਨਾਮੈਂਟ ਤੋਂ ਹਟ ਗਈ। ਵਿਲੀਅਮਜ਼ ਸਣੇ ਪੰਜ ਹੋਰ ਚੋਟੀ ਦੀਆਂ ਖਿਡਾਰਨਾਂ ਅਮਾਂਡਾ ਅਨੀਸਿਮੋਵਾ, ਪੈਤਰਾ ਮਾਰਟਿਚ, ਮੌਜੂਦਾ ਚੈਂਪੀਅਨ ਜੂਲੀਆ ਗੋਰਜਸ ਅਤੇ ਕੈਰੋਲਾਈਨ ਵੋਜ਼ਨਿਆਕੀ ਵੀ ਦੂਜੇ ਗੇੜ ਵਿੱਚ ਪਹੁੰਚ ਗਈਆਂ ਹਨ। ਕ੍ਰੋਏਸ਼ੀਆ ਦੀ ਮਾਰਟਿਚ ਨੇ ਅਮਰੀਕਾ ਊਸੁਈ ਆਰਕੋਨਾਡਾ ਨੂੰ 5-7, 6-4, 6-4 ਨਾਲ ਹਰਾਇਆ।


